ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਕਰਕੇ ਲੋਕ AC ਦੀ ਵਰਤੋਂ ਵੱਧ ਗਈ ਹੈ। ਇਸ ਲਈ ਏਸੀ ਦੀ ਵਰਤੋਂ ਨੂੰ ਲੈ ਕੇ ਤੁਹਾਨੂੰ ਅੱਜ ਅਜਿਹੀਆਂ ਕੁੱਝ ਖਾਸ ਗੱਲਾਂ ਬਾਰੇ ਦੱਸਾਂਗੇ, ਜਿਸ ਦੇ ਨਾਲ ਤੁਸੀਂ ਆਪਣੇ ਕਮਰੇ ਨੂੰ ਲੰਬੇ ਸਮੇਂ ਲਈ ਠੰਡਾ ਰੱਖ ਸਕੋਗੇ । ਸਭ ਤੋਂ ਪਹਿਲਾਂ ਏਅਰ ਕੰਡੀਸ਼ਨਰ ਫਿਲਟਰ ਨੂੰ ਨਿਯਮਤ ਤੌਰ 'ਤੇ ਸਾਫ਼ ਕਰਨਾ ਜ਼ਰੂਰੀ ਹੈ ਤਾਂ ਜੋ ਏਅਰ ਕੰਡੀਸ਼ਨਰ ਦੀ ਕੁਸ਼ਲਤਾ ਬਣਾਈ ਰੱਖੀ ਜਾ ਸਕੇ ਅਤੇ ਹਵਾ ਦੀ ਗੁਣਵੱਤਾ ਚੰਗੀ ਰਹੇ ਕਰ ਸਮੇਂ-ਸਮੇਂ 'ਤੇ AC ਫਿਲਟਰ ਨੂੰ ਸਾਫ ਨਹੀਂ ਕੀਤਾ ਜਾਂਦਾ ਤਾਂ ਇਸ ਦੀ ਕੂਲਿੰਗ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਏਅਰ ਕੰਡੀਸ਼ਨਰ ਦੇ ਫਿਲਟਰ ਸਾਫ਼ ਨਾ ਹੋਣ 'ਤੇ ਏਸੀ 16 'ਤੇ ਸੈੱਟ ਹੋਣ 'ਤੇ ਵੀ 24 'ਤੇ ਮਿਲਣ ਵਾਲੀ ਕੂਲਿੰਗ ਨਹੀਂ ਮਿਲਦੀ। ਇਸ ਤੋਂ ਇਲਾਵਾ ਕਮਰੇ ਵਿੱਚ ਸਾਫ਼ ਹਵਾ ਵੀ ਨਹੀਂ ਮਿਲਦੀ ਕਿਉਂਕਿ ਏਸੀ ਦੇ ਫਿਲਟਰ ਵਿੱਚ ਬਹੁਤ ਸਾਰੇ ਬੈਕਟੀਰੀਆ ਮੌਜੂਦ ਹੁੰਦੇ ਹਨ। ਜੇਕਰ ਤੁਸੀਂ AC ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਇਸ ਦੇ ਫਿਲਟਰ ਨੂੰ ਹਟਾ ਕੇ ਸਾਧਾਰਨ ਪਾਣੀ ਨਾਲ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਫਿਲਟਰ ਵਿੱਚ ਮੌਜੂਦ ਧੂੜ ਸਾਫ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਏਅਰ ਕੰਡੀਸ਼ਨਰ ਦੀ ਕੂਲਿੰਗ ਵੀ ਵਧ ਜਾਂਦੀ ਹੈ। ਜੇਕਰ ਫਿਲਟਰ ਬਹੁਤ ਜ਼ਿਆਦਾ ਗੰਦੇ ਹੋ ਗਏ ਹਨ ਅਤੇ ਪਾਣੀ ਨਾਲ ਸਾਫ ਨਹੀਂ ਹੋ ਰਹੇ ਹਨ, ਤਾਂ ਤੁਹਾਨੂੰ ਆਪਣੇ AC ਦੇ ਫਿਲਟਰ ਬਦਲ ਲੈਣੇ ਚਾਹੀਦੇ ਹਨ। ਜੇਕਰ ਏਅਰ ਕੰਡੀਸ਼ਨਰ ਦੇ ਫਿਲਟਰ ਸਾਫ਼ ਹਨ, ਤਾਂ ਤੁਹਾਨੂੰ ਸ਼ਾਨਦਾਰ ਕੂਲਿੰਗ ਮਿਲੇਗੀ ਭਾਵੇਂ ਤੁਸੀਂ ਏਸੀ ਨੂੰ 24 ਉੱਤੇ ਚਲਾਉਂਦੇ ਹੋ। ਹਾਲਾਂਕਿ, ਮਾਹਿਰ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ ਰੱਖਣ ਦੀ ਸਲਾਹ ਦਿੰਦੇ ਹਨ। ਅਜਿਹਾ ਕਰਨ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।