BSNL ਨੇ ਹਾਲ ਹੀ ਵਿੱਚ ਆਪਣਾ ਸਾਲ ਭਰ ਚੱਲਣ ਵਾਲਾ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2 ਜੀਬੀ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਕੰਪਨੀ ਦੇ ਇਸ ਪਲਾਨ ਦੀ ਕੀਮਤ 2399 ਰੁਪਏ ਰੱਖੀ ਗਈ ਹੈ। ਇਸ ਪਲਾਨ ਦੇ ਨਾਲ ਤੁਸੀਂ ਸਿਰਫ 5 ਰੁਪਏ ਦੇ ਰੋਜ਼ਾਨਾ ਖਰਚੇ 'ਤੇ ਕਈ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ। BSNL ਦਾ 799 ਰੁਪਏ ਵਾਲਾ ਪਲਾਨ ਵੀ ਬਹੁਤ ਮਸ਼ਹੂਰ ਪਲਾਨ ਮੰਨਿਆ ਜਾਂਦਾ ਹੈ। ਇਹ ਇੱਕ ਸਾਲਾਨਾ ਪਲਾਨ ਹੈ ਜਿਸਦੀ ਵੈਧਤਾ 365 ਦਿਨਾਂ ਦੀ ਹੈ। ਇਸ ਪਲਾਨ ਦੀ ਰੋਜ਼ਾਨਾ ਕੀਮਤ ਸਿਰਫ 5 ਰੁਪਏ ਹੈ। ਮਤਲਬ, ਰੋਜ਼ਾਨਾ 5 ਰੁਪਏ ਖਰਚ ਕੇ ਤੁਸੀਂ ਦਿਨ ਭਰ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਗੱਲ ਕਰ ਸਕਦੇ ਹੋ। ਤੁਹਾਨੂੰ ਕਾਲਿੰਗ ਤੇ ਡਾਟਾ ਦੀ ਸਹੂਲਤ ਸਿਰਫ 60 ਦਿਨਾਂ ਲਈ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਇਹ ਸੁਵਿਧਾ ਬੰਦ ਹੋ ਜਾਂਦੀ ਹੈ ਪਰ ਤੁਹਾਡਾ ਸਿਮ ਪੂਰੇ 365 ਦਿਨਾਂ ਤੱਕ ਐਕਟਿਵ ਰਹੇਗਾ ਜਿਸ ਕਾਰਨ ਇਨਕਮਿੰਗ ਕਾਲਾਂ ਦੀ ਸੁਵਿਧਾ ਤੁਹਾਡੇ ਸਿਮ 'ਤੇ ਐਕਟਿਵ ਰਹੇਗੀ।