Reduce AC electricity Bill Tips: ਏਅਰ ਕੰਡੀਸ਼ਨਰ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਵੱਡਾ ਬਿੱਲ ਆਉਣ ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ। ਇਸ ਲਈ ਏਸੀ ਖਰੀਦਣ ਤੋਂ ਪਹਿਲਾਂ ਇਸਦੀ ਖਪਤ ਬਾਰੇ ਜਾਣਨਾ ਜ਼ਰੂਰੀ ਹੈ।



ਇਸ ਤੋਂ ਇਲਾਵਾ ਕਈ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀ ਬਿਜਲੀ ਦਾ ਵੱਧ ਬਿੱਲ ਆਉਣ ਦਾ ਡਰ ਘਟਾ ਸਕਦੇ ਹੋ।



ਬਿਊਰੋ ਆਫ ਐਨਰਜੀ ਐਸੋਸੀਏਸ਼ਨ ਦੇ ਅਨੁਸਾਰ ਏਅਰ ਕੰਡੀਸ਼ਨਰ ਦਾ ਔਸਤ ਤਾਪਮਾਨ 24 ਡਿਗਰੀ ਸੈਲਸੀਅਸ ਹੋਣਾ ਸਭ ਤੋਂ ਸਹੀ ਹੈ।



ਸਿਰਫ ਇੰਨਾ ਹੀ ਨਹੀਂ, ਖੋਜ ਦੇ ਅਨੁਸਾਰ ਏਅਰ ਕੰਡੀਸ਼ਨਰ ਦਾ ਵਧਾਇਆ ਜਾਣ ਵਾਲਾ ਇੱਕ ਡਿਗਰੀ ਤਾਪਮਾਨ ਤਕਰੀਬਨ 6 ਪ੍ਰਤੀਸ਼ਤ ਬਿਜਲੀ ਦੀ ਬੱਚਤ ਵੀ ਕਰਦਾ ਹੈ।



ਅਜਿਹੇ ਵਿੱਚ ਬਿਜਲੀ ਦੀ ਬੱਚਤ ਕਰਨ ਲਈ ਏਅਰ ਕੰਡੀਸ਼ਨਰ ਦਾ ਤਾਪਮਾਨ 24 ਡਿਗਰੀ ਸੈਲਸੀਅਸ ਹੋਣਾ ਸਭ ਤੋਂ ਸਹੀ ਹੈ।



5 ਸਟਾਰ ਰੈਟਿੰਗ ਵਾਲਾ ਏਅਰ ਕੰਡੀਸ਼ਨਰ ਤੁਹਾਡੇ ਘਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਠੰਡਾ ਕਰਦਾ ਹੈ।



ਕਿਉਂਕਿ 5 ਸਟਾਰ ਰੈਟਿੰਗ ਵਾਲਾ ਏਅਰ ਕੰਡੀਸ਼ਨਰ ਤੇਜ਼ੀ ਨਾਲ ਕਮਰੇ ਨੂੰ ਠੰਡਾ ਕਰ ਬਿਜਲੀ ਦੀ ਬੱਚਤ ਕਰਦਾ ਹੈ।



ਇਸ ਤੋਂ ਇਲਾਵਾ ਆਪਣੇ ਏਸੀ ਦੀ ਟਾਈਮਰ ਸੁਵਿਧਾ ਦਾ ਵੀ ਇਸਤੇਮਾਲ ਕਰੋ। ਇਸ ਨਾਲ ਨਿਰਧਾਰਿਤ ਸਮੇਂ ਤੱਕ ਏਸੀ ਬੰਦ ਅਤੇ ਚਾਲੂ ਕੀਤਾ ਜਾ ਸਕਦਾ ਹੈ।



ਇਸ ਤੋਂ ਇਲਾਵਾ ਦਰਵਾਜ਼ਾ ਬੰਦ ਅਤੇ ਤਾਕੀਆਂ ਬੰਦ ਤਰੀਕਾ ਅਪਣਾਓ, ਇਸ ਨਾਲ ਕਮਰੇ ਦੀ ਠੰਡਕ ਘੱਟ ਨਹੀਂ ਹੁੰਦੀ।



ਇਸ ਨਾਲ ਏਸੀ ਘੱਟ ਚੱਲੇਗਾ ਅਤੇ ਬਿਜਲੀ ਦਾ ਵੱਧ ਬਿੱਲ ਵੀ ਨਹੀਂ ਆਏਗਾ।