ਮਾਨਸੂਨ ਸੀਜ਼ਨ ਦੌਰਾਨ ਮੌਸਮ ਦੇ ਵਿੱਚ ਹੁੰਮਸ ਵੱਧ ਜਾਂਦੀ ਹੈ। ਇਸ ਦੇ ਲਈ ਏਸੀ ਦੀ ਵਰਤੋਂ ਕਰਨੀ ਪੈਂਦੀ ਹੈ। ਪਰ ਅਜਿਹੇ ਦੇ ਵਿੱਚ ਸਪਲਿਟ ਏਸੀ ਤੋਂ ਪਾਣੀ ਟਪਕਣ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ। ਨਮੀ ਵਾਲੇ ਮੌਸਮ ਕਾਰਨ ਹਵਾ ਵਿੱਚ ਨਮੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਏਸੀ ਦੇ ਇਨਡੋਰ ਯੂਨਿਟ ਵਿੱਚੋਂ ਪਾਣੀ ਟਪਕਣ ਲੱਗਦਾ ਹੈ। ਸਪਲਿਟ AC ਤੋਂ ਪਾਣੀ ਟਪਕਣ ਦੇ ਕਾਰਨ... AC ਦੀ ਸਮੇਂ ਸਿਰ ਸਰਵਿਸ ਨਾ ਹੋਣ ਕਾਰਨ ਫਿਲਟਰ ਵਿੱਚ ਧੂੜ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਪਾਣੀ ਦੀ ਨਿਕਾਸੀ ਦੀ ਪਾਈਪ ਲਾਈਨ ਜਾਮ ਹੋ ਜਾਂਦੀ ਹੈ ਅਤੇ ਪਾਣੀ ਟਪਕਣ ਲੱਗ ਜਾਂਦਾ ਹੈ। ਜੇਕਰ ਏਸੀ ਦੀ ਇਨਡੋਰ ਯੂਨਿਟ ਸਹੀ ਪੱਧਰ 'ਤੇ ਨਹੀਂ ਹੈ, ਤਾਂ ਪਾਣੀ ਨਿਕਾਸੀ ਪਾਈਪ ਤੱਕ ਨਹੀਂ ਪਹੁੰਚਦਾ ਅਤੇ ਕਮਰੇ ਦੇ ਅੰਦਰ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਪਾਈਪ ਦੇ ਝੁਕਣ ਕਾਰਨ ਪਾਣੀ ਸਹੀ ਢੰਗ ਨਾਲ ਬਾਹਰ ਨਹੀਂ ਨਿਕਲ ਸਕਦਾ ਅਤੇ ਕਮਰੇ ਦੇ ਅੰਦਰ ਟਪਕਣਾ ਸ਼ੁਰੂ ਹੋ ਜਾਂਦਾ ਹੈ। Split AC ਦੇ ਫਿਲਟਰ ਨੂੰ ਹਰ ਤਿੰਨ ਮਹੀਨੇ ਬਾਅਦ ਸਾਫ਼ ਕਰੋ। ਇਸ ਕਾਰਨ ਫਿਲਟਰ ਵਿੱਚ ਧੂੜ ਅਤੇ ਗੰਦਗੀ ਇਕੱਠੀ ਨਹੀਂ ਹੋਵੇਗੀ ਅਤੇ ਡਰੇਨੇਜ ਪਾਈਪ ਵਿੱਚੋਂ ਪਾਣੀ ਆਸਾਨੀ ਨਾਲ ਬਾਹਰ ਨਿਕਲ ਜਾਵੇਗਾ। ਜੇਕਰ ਫਿਲਟਰ ਖਰਾਬ ਹੋ ਗਿਆ ਹੈ, ਤਾਂ ਇਸਨੂੰ ਬਦਲੋ। ਗੰਦੇ ਅਤੇ ਖਰਾਬ ਫਿਲਟਰ AC ਦੀ ਸਮਰੱਥਾ ਨੂੰ ਘਟਾ ਸਕਦੇ ਹਨ ਅਤੇ ਪਾਣੀ ਦੇ ਲੀਕੇਜ ਦੀ ਸਮੱਸਿਆ ਨੂੰ ਵਧਾ ਸਕਦੇ ਹਨ। AC ਦੀ ਡਰੇਨ ਲਾਈਨ ਨੂੰ ਪਾਣੀ ਦੇ ਪ੍ਰੈਸ਼ਰ ਦੇ ਨਾਲ ਸਾਫ਼ ਕਰੋ। ਇਸ ਨਾਲ ਪਾਈਪ ਲਾਈਨ ਵਿੱਚ ਜਮ੍ਹਾਂ ਹੋਈ ਗੰਦਗੀ ਦੂਰ ਹੋ ਜਾਵੇਗੀ ਅਤੇ ਪਾਣੀ ਦਾ ਰਸਤਾ ਸਾਫ਼ ਹੋ ਜਾਵੇਗਾ। ਜੇਕਰ ਏਸੀ ਦੀ ਇਨਡੋਰ ਯੂਨਿਟ ਸਹੀ ਪੱਧਰ 'ਤੇ ਨਹੀਂ ਹੈ, ਤਾਂ ਇਸ ਨੂੰ ਸਹੀ ਪੱਧਰ 'ਤੇ ਸੈੱਟ ਕਰਨ ਲਈ ਕਿਸੇ ਟੈਕਨੀਸ਼ੀਅਨ ਨੂੰ ਬੁਲਾਓ। ਹਰ ਦੋ-ਤਿੰਨ ਮਹੀਨਿਆਂ ਬਾਅਦ AC ਦੀ ਡਰੇਨ ਲਾਈਨ ਵਿੱਚ ਸਿਰਕਾ ਪਾਓ। ਇਹ ਗੰਦਗੀ ਨੂੰ ਇਕੱਠਾ ਹੋਣ ਤੋਂ ਰੋਕੇਗਾ ਅਤੇ ਡਰੇਨ ਲਾਈਨ ਨੂੰ ਸਾਫ਼ ਰੱਖੇਗਾ। AC ਵਿੱਚ Refrigerant ਦੇ ਪੱਧਰ ਦੀ ਜਾਂਚ ਕਰੋ। ਜੇਕਰ Refrigerant ਦਾ ਪੱਧਰ ਘੱਟ ਹੈ, ਤਾਂ ਇਸਦੀ ਮੁਰੰਮਤ ਕਰਵਾਓ।