ਜੇ ਤੁਸੀਂ ਆਪਣਾ AC ਰਿਮੋਟ ਗੁੰਮ ਗਿਆ ਹੈ ਲੱਭ ਨਹੀਂ ਰਿਹਾ ਜਾਂ ਉਹ ਖਰਾਬ ਹੋ ਗਿਆ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਆਪਣਾ ਸਮਾਰਟਫੋਨ ਰਿਮੋਟ ਵਜੋਂ ਵਰਤ ਸਕਦੇ ਹੋ।

ਪਰ ਇਸ ਲਈ ਤੁਹਾਡੇ ਫੋਨ ਵਿੱਚ ਆਈਆਰ ਬਲਾਸਟਰ ਨਾਂ ਦਾ ਫੀਚਰ ਹੋਣਾ ਜ਼ਰੂਰੀ ਹੈ। ਇਸ ਰਾਹੀਂ ਤੁਸੀਂ ਏ.ਸੀ. ਨੂੰ ਆਸਾਨੀ ਨਾਲ ਜੋੜ ਸਕਦੇ ਹੋ।

ਕਈ ਐਂਡਰਾਇਡ ਸਮਾਰਟਫੋਨ ਐਸੇ ਹੁੰਦੇ ਹਨ ਜਿਨ੍ਹਾਂ ਵਿੱਚ IR ਬਲਾਸਟਰ ਹੁੰਦਾ ਹੈ। ਇਹ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਤੁਸੀਂ ਆਪਣੇ ਫੋਨ ਨੂੰ ਰਿਮੋਟ ਵਜੋਂ ਵਰਤ ਸਕਦੇ ਹੋ।

ਜੇ ਤੁਹਾਡੇ ਫੋਨ ਵਿੱਚ ਇਨਫਰਾਰੈੱਡ ਬਲਾਸਟਰ ਹੈ, ਤਾਂ ਤੁਸੀਂ ਉਸ ਨਾਲ ਆਪਣਾ ਏ.ਸੀ. ਚਲਾ ਸਕਦੇ ਹੋ।

ਏਸੀ ਨੂੰ ਫੋਨ ਨਾਲ ਚਲਾਉਣ ਲਈ ਤੁਹਾਨੂੰ IR Universal Remote ਜਾਂ Galaxy Universal Remote ਵਰਗੀ ਕੋਈ ਐਪ ਡਾਊਨਲੋਡ ਕਰਨੀ ਪਵੇਗੀ।

ਤੁਸੀਂ ਗੂਗਲ ਪਲੇ ਸਟੋਰ ਵਿੱਚ ਜਾ ਕੇ ਆਪਣੇ ਫੋਨ ਲਈ ਢੁਕਵੀਂ ਐਪ ਲੱਭ ਸਕਦੇ ਹੋ। ਉੱਥੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਵਿਕਲਪ ਮਿਲ ਜਾਣਗੇ।

ਤੁਸੀਂ ਇਹ ਵੀ ਚੈੱਕ ਕਰੋ ਕਿ ਕਿਹੜੀ ਐਪ ਤੁਹਾਡੇ ਏ.ਸੀ. ਨਾਲ ਕੰਮ ਕਰਦੀ ਹੈ। ਕੁਝ ਕੰਪਨੀਆਂ ਆਪਣੀ ਖਾਸ ਐਪ ਵੀ ਦਿੰਦੀਆਂ ਹਨ। ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਹੋਮ ਪੇਜ ‘ਤੇ ਜਾਓ।

ਹੋਮ ਪੇਜ ‘ਤੇ ਜਾ ਕੇ ਤੁਹਾਨੂੰ IR ਰਿਮੋਟ ਦਾ ਓਪਸ਼ਨ ਚੁਣਨਾ ਪਵੇਗਾ। ਫਿਰ AC ਵਾਲਾ ਵਿਕਲਪ ਟੈਪ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਏਸੀ ਬ੍ਰਾਂਡ ਦੀ ਸੂਚੀ ਆਵੇਗੀ। ਇੱਥੋਂ ਆਪਣੇ ਏਸੀ ਦੀ ਬ੍ਰਾਂਡ ਚੁਣੋ।

ਫਿਰ ਤੁਹਾਨੂੰ ਆਪਣੇ ਫ਼ੋਨ ਨੂੰ AC ਵੱਲ ਘੁੰਮਾ ਕੇ ਇਸ਼ਾਰਾ ਕਰਨਾ ਪਵੇਗਾ। ਜੇ ਫ਼ੋਨ ਵਿੱਚ IR ਬਲਾਸਟਰ ਨਹੀਂ ਹੋਵੇਗਾ ਤਾਂ ਤੁਹਾਨੂੰ ਸੁਚਨਾ ਮਿਲੇਗੀ।



ਜੇ IR ਬਲਾਸਟਰ ਹੋਵੇਗਾ ਤਾਂ ਤੁਸੀਂ ਆਪਣੇ ਫ਼ੋਨ ਨਾਲ ਰਿਮੋਟ ਵਾਂਗ AC ਚਲਾ ਸਕੋਗੇ, ਜਿਵੇਂ ਤਾਪਮਾਨ, ਪੱਖੇ ਦੀ ਸਪੀਡ ਅਤੇ ਹੋਰ ਬਾਕੀ ਫੀਚਰ ਵੀ ਕੰਟਰੋਲ ਕਰ ਪਾਓਗੇ।