ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਇਲਵਿਸ਼ ਸਮੇਤ ਛੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।



ਐਲਵਿਸ਼ 'ਤੇ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਕੇ ਮੋਟੀ ਰਕਮ ਵਸੂਲਣ ਦਾ ਦੋਸ਼ ਹੈ।



ਐਲਵਿਸ਼ ਦੇ ਖਿਲਾਫ ਵਾਈਲਡ ਲਾਈਫ (ਸੁਰੱਖਿਆ) ਐਕਟ 1972 ਦੀ ਧਾਰਾ 9, 39, 48 ਏ, 49, 50, 51



ਅਤੇ ਭਾਰਤੀ ਦੰਡਾਵਲੀ 1860 ਦੀ ਧਾਰਾ 120-ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।



ਜੇਕਰ ਆਈਪੀਸੀ ਦੀ ਧਾਰਾ 120 ਦੀ ਗੱਲ ਕਰੀਏ ਤਾਂ ਇਸ ਦੇ ਤਹਿਤ ਐਲਵਿਸ਼ ਨੂੰ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।



ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ 3 ਸਾਲ ਤੱਕ ਦੀ ਕੈਦ ਅਤੇ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।



ਜੇਕਰ ਕੋਈ ਦੋਸ਼ੀ ਦੂਜੀ ਵਾਰ ਅਜਿਹਾ ਅਪਰਾਧ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ।



ਹੁਣ ਇਸ ਮਾਮਲੇ 'ਚ ਐਲਵਿਸ਼ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।



ਉਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।



ਐਲਵਿਸ਼ ਨੇ ਵੀਡੀਓ 'ਚ ਕਿਹਾ- ਮੇਰੇ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ।