Debi Makhsoospuri: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ (Debi Makhsoospuri) ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਉਹ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।



ਖਾਸ ਗੱਲ ਇਹ ਹੈ ਕਿ ਦੇਬੀ 57 ਸਾਲ ਦੀ ਉਮਰ ਵਿੱਚ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਆਪਣੇ ਗੀਤਾਂ ਰਾਹੀਂ ਮਨੋਰੰਜਨ ਕਰ ਰਹੇ ਹਨ।



ਦੱਸ ਦੇਈਏ ਕਿ ਹਾਲ ਹੀ ਵਿੱਚ 10 ਜੂਨ ਨੂੰ ਕਲਾਕਾਰ ਨੇ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ਪੰਜਾਬੀ ਗਾਇਕ ਰਣਜੀਤ ਰਾਣਾ ਨੇ ਦੇਬੀ ਮਖਸੂਸਪੁਰੀ ਨੂੰ ਵਧਾਈ ਦਿੱਤੀ।



ਦਰਅਸਲ, ਰਣਜੀਤ ਰਾਣਾ ਵੱਲੋਂ ਦੇਬੀ ਨਾਲ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਗਈ। ਇਸ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।



ਅਸਲ ਵਿੱਚ ਦੇਬੀ ਨਾਲ ਰਣਜੀਤ ਰਾਣਾ ਦੀ ਇਹ ਬਹੁਤ ਪੁਰਾਣੀ ਯਾਦ ਹੈ, ਜੋ ਕਲਾਕਾਰ ਵੱਲੋਂ ਸਾਂਝੀ ਕੀਤੀ ਗਈ ਹੈ।



ਇਸ ਤਸਵੀਰ ਨੂੰ ਰਣਜੀਰ ਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਹੈਪੀ ਬਰਥ੍ਡੇ ਪਾਜ਼ੀ 🙏



ਉਨ੍ਹਾਂ ਅੱਗੇ ਲਿਖਿਆ, ਰੱਬ ਕਰੇ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਸਿਰ ਤੇ ਬਣਿਆ ਰਵੇ....



ਵਰਕਫਰੰਟ ਦੀ ਗੱਲ ਕਰਿਏ ਤਾਂ ਦੇਬੀ ਮਖਸੂਸਰਪੁਰੀ ਦੇ ਨਾਲ-ਨਾਲ ਰਣਜੀਤ ਰਾਣਾ ਪੰਜਾਬੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਆਪਣੇ ਹਰ ਤਰ੍ਹਾਂ ਦੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ।



ਇਸ ਤੋਂ ਇਲਾਵਾ ਦੇਬੀ ਮਖਸੂਸਪੁਰੀ ਅਤੇ ਰਣਜੀਤ ਬਾਵਾ ਦੇ ਗੀਤ ਅੱਜ ਵੀ ਦਰਸ਼ਕ ਉਸੇ ਉਤਸ਼ਾਹ ਅਤੇ ਪਿਆਰ ਨਾਲ ਸੁਣਦੇ ਆ ਰਹੇ ਹਨ।



ਦੇਬੀ ਅਤੇ ਰਣਜੀਤ ਰਾਣਾ ਦੇਵੋਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਜਰਿਏ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੇ ਹਨ।