Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਪਿਛਲੇ ਸਾਲ ਕਲਾਕਾਰ ਨੇ ਆਪਣੇ ਘਰ ਬੱਚੀ ਦਾ ਸਵਾਗਤ ਕੀਤਾ। ਜਿਸਦਾ ਨਾਂਅ ਉਨ੍ਹਾਂ ਮਿਜ਼ਰਬ ਰੱਖਿਆ। ਯੁਵਰਾਜ ਅਤੇ ਮਾਨਸੀ ਅਕਸਰ ਆਪਣੇ ਬੱਚੀਆਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਦੱਸ ਦੇਈਏ ਕਿ ਯੁਵਰਾਜ ਹੰਸ ਨੇ ਇੱਕ ਇੰਟਰਵਿਊ ਦੌਰਾਨ ਪਤਨੀ ਮਾਨਸੀ ਸ਼ਰਮਾ ਦੀਆਂ ਤਾਰੀਫ਼ਾ ਦੇ ਪੁੱਲ ਬੰਨ੍ਹਦੇ ਹੋਏ ਵਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਮਾਨਸੀ ਸ਼ਰਮਾ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਆਪਣਾ ਕਰੀਅਰ ਕੁਰਬਾਨ ਕੀਤਾ। ਇਸ ਗੱਲ ਨੂੰ ਦੱਸਦੇ-ਦੱਸਦੇ ਕਲਾਕਾਰ ਦੀਆਂ ਅੱਖਾਂ ਵੀ ਨਮ ਹੋ ਗਈਆਂ। ਕਲਾਕਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਕੁੜੀ ਨੇ ਸੁਫ਼ਨਾ ਦੇਖਿਆ ਹੋਵੇ ਕਿ ਮੈਂ ਫਿਲਮਾਂ ਵਿੱਚ ਕੰਮ ਕਰਨਾ, ਪਰ ਪਰਿਵਾਰ ਲਈ ਆਪਣਾ ਕਰੀਅਰ ਛੱਡ ਦੇਣਾ ਬਹੁਤ ਵੱਡਾ ਕੁਰਬਾਨੀ (SACRIFICE) ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਮਾਨਸੀ ਸ਼ਰਮਾ ਮਿਲੀ। ਤੁਸੀ ਵੀ ਵੇਖੋ ਇਹ ਵੀਡੀਓ ਤੁਹਾਨੂੰ ਵੀ ਕਰ ਦਏਗਾ ਭਾਵੁਕ। ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਨੂੰ ਆਖਰੀ ਵਾਰ ਫਿਲਮ ਗੁੜੀਆ ਵਿੱਚ ਵੇਖਿਆ ਗਿਆ ਸੀ। ਇਸ ਤੋਂ ਇਲਾਵਾ ਕਲਾਕਾਰ ਫਿਲਮ ਮੁੰਡਾ ਰੌਕਸਟਾਰ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗਾ। ਦੱਸ ਦੇਈਏ ਕਿ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।