Multibagger Stock: ਅਸੀਂ ਤੁਹਾਨੂੰ ਇਕ ਅਜਿਹੇ ਮਲਟੀਬੈਗਰ ਸਟਾਕ ਬਾਰੇ ਦੱਸ ਰਹੇ ਹਾਂ ਜਿਸ ਨੇ 5 ਤੋਂ 10 ਸਾਲਾਂ ਦੀ ਮਿਆਦ 'ਚ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ। Multibagger Share: ਜੇ ਤੁਸੀਂ ਮਲਟੀਬੈਗਰ ਸ਼ੇਅਰਾਂ 'ਚ ਪੈਸਾ ਲਗਾਉਣਾ ਪਸੰਦ ਕਰਦੇ ਹੋ ਤਾਂ ਅਸੀਂ ਤੁਹਾਨੂੰ ਇਕ ਅਜਿਹੀ ਸੰਚਾਰ ਕੰਪਨੀ ਦੇ ਸ਼ੇਅਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਸ ਨੇ 5 ਸਾਲਾਂ 'ਚ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ। ਇਸ ਕੰਪਨੀ ਦਾ ਨਾਮ ਤਨਲਾ ਪਲੇਟਫਾਰਮ ਹੈ। ਵੀਰਵਾਰ ਨੂੰ ਆਖਰੀ ਕਾਰੋਬਾਰੀ ਦਿਨ ਕੰਪਨੀ ਦੇ ਸ਼ੇਅਰਾਂ 'ਚ ਭਾਵੇਂ ਹੀ 0.81 ਫੀਸਦੀ ਦੀ ਗਿਰਾਵਟ ਆਈ ਹੋਵੇ ਪਰ ਲੰਬੇ ਸਮੇਂ 'ਚ ਇਸ ਸਟਾਕ ਨੇ ਨਿਵੇਸ਼ਕਾਂ ਨੂੰ ਮਜ਼ਬੂਤ ਰਿਟਰਨ ਦਿੱਤਾ ਹੈ। ਇਸ ਦੇ ਸ਼ੇਅਰ ਪਿਛਲੇ ਇਕ ਸਾਲ 'ਚ 60.98 ਫੀਸਦੀ ਯਾਨੀ 394.35 ਅੰਕ ਵਧ ਕੇ 1,041 ਰੁਪਏ 'ਤੇ ਪਹੁੰਚ ਗਏ ਹਨ। ਪਿਛਲੇ ਪੰਜ ਸਾਲਾਂ 'ਚ ਕੰਪਨੀ ਦੇ ਸ਼ੇਅਰਾਂ 'ਚ 1,003.40 ਅੰਕ ਭਾਵ 2,668.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ 'ਚ ਇਹ ਨਿਵੇਸ਼ਕਾਂ ਲਈ ਮਲਟੀਬੈਗਰ ਸਟਾਕ ਸਾਬਤ ਹੋਇਆ ਹੈ। ਕੰਪਨੀ ਦੇ ਸ਼ੇਅਰਾਂ ਨੇ 10 ਸਾਲਾਂ ਦੀ ਮਿਆਦ ਵਿੱਚ ਵੀ ਮਲਟੀਬੈਗਰ ਰਿਟਰਨ ਦਿੱਤਾ ਹੈ। ਕੰਪਨੀ ਦੇ ਸ਼ੇਅਰ 31 ਜਨਵਰੀ 2014 ਨੂੰ 4.92 ਰੁਪਏ 'ਤੇ ਸਨ, ਜੋ ਹੁਣ ਵਧ ਕੇ 1,041 ਰੁਪਏ ਹੋ ਗਏ ਹਨ। ਅਜਿਹੇ 'ਚ ਜਿਨ੍ਹਾਂ ਲੋਕਾਂ ਨੇ 10 ਸਾਲ ਪਹਿਲਾਂ ਕੰਪਨੀ 'ਚ 48,000 ਰੁਪਏ ਦਾ ਨਿਵੇਸ਼ ਕੀਤਾ ਸੀ, ਉਨ੍ਹਾਂ ਨੂੰ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਟਰਨ ਮਿਲਿਆ ਹੈ। ਇੱਥੇ ਦਿੱਤੀ ਗਈ ਜਾਣਕਾਰੀ ਸਿਰਫ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਾਰਕੀਟ ਵਿੱਚ ਨਿਵੇਸ਼ ਕਰਨਾ ਮਾਰਕੀਟ ਜੋਖਮਾਂ ਦੇ ਅਧੀਨ ਹੈ। ਇੱਕ ਨਿਵੇਸ਼ਕ ਹੋਣ ਦੇ ਨਾਤੇ, ਪੈਸੇ ਦਾ ਨਿਵੇਸ਼ ਕਰਨ ਤੋਂ ਪਹਿਲਾਂ ਹਮੇਸ਼ਾਂ ਇੱਕ ਮਾਹਰ ਨਾਲ ਸਲਾਹ ਕਰੋ। ABPLive.com ਕਦੇ ਵੀ ਕਿਸੇ ਨੂੰ ਕੋਈ ਪੈਸਾ ਨਿਵੇਸ਼ ਕਰਨ ਦੀ ਸਲਾਹ ਨਹੀਂ ਦਿੰਦਾ।