ਕੱਚਾ ਬਾਦਾਮ ਤੇ ਮੋਏ-ਮੋਏ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਉੱਤੇ ਇੱਕ ਨਵੀਂ ਲਾਇਨ ਚਰਚਾ ਵਿੱਚ ਹੈ ਜੋ ਹੈ ਕਿ ਚਿਨ ਟਪਾਕ ਡਮ ਡਮ ਇਹ ਲਾਇਨ ਕਾਰਟੂਨ ਸ਼ੋਅ ਛੋਟਾ ਭੀਮ ਦੀ ਹੈ ਇਸ ਸ਼ੋਅ ਵਿੱਚ ਇੱਕ ਕਰੈਕਟਰ ਹੈ ਜੋ ਇਸ ਲਾਇਨ ਦੀ ਵਾਰ-ਵਾਰ ਵਰਤੋਂ ਕਰਦਾ ਹੈ। ਛੋਟਾ ਭੀਮ ਕਾਰਟੂਨ ਸ਼ੋਅ ਦਾ ਵਿਲੇਨ ਟਾਕਿਆ ਚਿਨ ਟਪਾਕ ਡਮ-ਡਮ ਡਾਇਲਾਗ ਬੋਲਦਾ ਹੈ, ਉਹ ਜੇਲ੍ਹ ਚ ਬੰਦ ਹੈ ਤੇ ਕਾਲਾ ਜਾਦੂ ਕਰਦਾ ਹੈ। ਜੇਲ੍ਹ ਵਿੱਚ ਬੰਦ ਟਾਕਿਆ, ਚਿਨ ਟਪਾਕ ਡਮ ਡਮ ਦੀ ਵਰਤੋਂ ਉਦੋਂ ਕਰਦਾ ਹੈ ਜਦੋਂ ਉਹ ਕਾਲਾ ਜਾਦੂ ਕਰਦਾ ਹੈ। ਇਹ ਡਾਇਲਾਗ ਹੁਣ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਇਸ ਦਾ ਮਤਲਬ ਲੱਭ ਰਹੇ ਹਨ ਜਦੋਂ ਕਿ ਇਸ ਦਾ ਕੋਈ ਮਤਲਬ ਨਹੀਂ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਇਨ ਕਿਸ਼ੋਰ ਕੁਮਾਰ ਦੀ ਫਿਲਮ ਤੋਂ ਆਈ ਹੈ। ਚਿਨ ਟਪਾਕ ਡਮ ਡਮ ਲਾਇਨ ਦੀ ਵਰਤੋਂ ਕਿਸ਼ੋਰ ਕੁਮਾਰ ਨੇ ਫਿਲਮ ਲੜਕਾ-ਲੜਕੀ (1966) 'ਚ ਇਸ ਦੀ ਵਰਤੋਂ ਕੀਤੀ