ਐਸਿਡਿਟੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ।



ਅੱਜਕਲ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕਾਂ ਲਈ ਐਸਿਡਿਟੀ ਇੱਕ ਵੱਡੀ ਸਮੱਸਿਆ ਬਣ ਗਈ ਹੈ।



ਸਹੀ ਸਮੇਂ 'ਤੇ ਭੋਜਨ ਨਾ ਕਰਨਾ, ਜ਼ਿਆਦਾ ਖਾਣਾ ਤੇ ਨੀਂਦ ਪੂਰੀ ਨਾ ਲੈਣਾ ਐਸਿਡਿਟੀ ਦਾ ਵੱਡਾ ਕਾਰਨ ਬਣਦਾ ਹੈ।



ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਜ਼ਿਆਦਾ ਖਾਣ ਨਾਲ ਹੋਣ ਵਾਲੀ ਐਸੀਡਿਟੀ ਤੋਂ ਤੁਰੰਤ ਰਾਹਤ ਦਿਵਾ ਦੇਣਗੇ।



ਐਸੀਡਿਟੀ ਨੂੰ ਸ਼ਾਂਤ ਕਰਨ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਕੱਚਾ ਦੁੱਧ।



ਜੇਕਰ ਐਸੀਡਿਟੀ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਇੱਕ ਗਲਾਸ ਕੱਚਾ ਦੁੱਧ ਪੀਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।



ਗੁੜ ਤੁਹਾਡੇ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ। ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੈ ਤਾਂ ਗੁੜ ਦਾ ਸੇਵਨ ਕਰੋ।



ਗੁੜ ਖਾਣ ਤੋਂ ਬਾਅਦ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਹ ਤੁਹਾਡੇ ਪੇਟ ਨੂੰ ਠੰਡਾ ਕਰੇਗਾ ਅਤੇ ਤੁਹਾਡੀ ਐਸੀਡਿਟੀ ਨੂੰ ਸ਼ਾਂਤ ਕਰੇਗਾ।



ਜੀਰਾ ਅਤੇ ਅਜਵਾਈਨ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।



ਆਂਵਲਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਵੀ ਬਹੁਤ ਮਦਦਗਾਰ ਹੈ। ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਬਸ ਕਾਲੇ ਨਮਕ ਦੇ ਨਾਲ ਆਂਵਲੇ ਦਾ ਸੇਵਨ ਕਰਨਾ ਹੋਵੇਗਾ।