ਬਾਲੀਵੁੱਡ ਸੁਪਰਸਟਾਰ ਵਰੁਣ ਧਵਨ ਕਿਸੇ ਵੱਖਰੀ ਪਛਾਣ ਦਾ ਮੋਹਤਾਜ ਨਹੀਂ ਹੈ।
ਵਰੁਣ ਧਵਨ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭੇੜੀਆ' 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਇਸ ਦੌਰਾਨ ਵਰੁਣ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ ਇੰਡੀਆ 'ਚ ਵਰੁਣ ਧਵਨ ਦੇ ਮੋਮ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਾਲ 2018 'ਚ ਹਾਂਗਕਾਂਗ 'ਚ ਵੀ ਵਰੁਣ ਦਾ ਮੋਮ ਦਾ ਪੁਤਲਾ ਬਣਾਇਆ ਜਾ ਚੁੱਕਾ ਹੈ।
ਵਰੁਣ ਧਵਨ ਦਾ ਨਾਂ ਹਿੰਦੀ ਸਿਨੇਮਾ ਦੇ ਚੁਣੇ ਹੋਏ ਅਦਾਕਾਰਾਂ ਵਿੱਚੋਂ ਇੱਕ ਹੈ, ਜੋ ਆਪਣੀ ਅਦਾਕਾਰੀ ਅਤੇ ਸ਼ਾਨਦਾਰ ਡਾਂਸ ਲਈ ਜਾਣੇ ਜਾਂਦੇ ਹਨ।
ਇੰਨਾ ਹੀ ਨਹੀਂ ਵਰੁਣ ਦਾ ਕ੍ਰੇਜ਼ ਨੌਜਵਾਨਾਂ 'ਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ।
ਅਜਿਹੇ 'ਚ ਹੁਣ ਜਦੋਂ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ ਇੰਡੀਆ 'ਚ ਵਰੁਣ ਧਵਨ ਦਾ ਸਟੈਚੂ ਬਣਾਇਆ ਗਿਆ ਹੈ ਤਾਂ ਯਕੀਨਨ ਹੀ 'ਭੇੜੀਆ' ਅਭਿਨੇਤਾ ਦਾ ਕੱਦ ਕੁਝ ਹੋਰ ਵਧ ਗਿਆ ਹੈ
ਵਰੁਣ ਧਵਨ ਤੋਂ ਪਹਿਲਾਂ ਦਿੱਲੀ ਦੇ ਇਸ ਮੈਡਮ ਤੁਸਾਦ ਮਿਊਜ਼ੀਅਮ 'ਚ ਅਮਿਤਾਭ ਬੱਚਨ, ਸੁਪਰਸਟਾਰ ਸ਼ਾਹਰੁਖ ਖਾਨ, ਅਨਿਲ ਕਪੂਰ ਅਤੇ ਰਿਤਿਕ ਰੋਸ਼ਨ ਵਰਗੇ ਦਿੱਗਜ ਕਲਾਕਾਰਾਂ ਦੇ ਮੋਮ ਦੇ ਬੁੱਤ ਮੌਜੂਦ ਹਨ।
ਅਜਿਹੇ 'ਚ ਹੁਣ ਇਨ੍ਹਾਂ ਵੱਡੇ ਫਿਲਮੀ ਸਿਤਾਰਿਆਂ ਨਾਲ ਵਰੁਣ ਧਵਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਮੈਡਮ ਤੁਸਾਦ ਮਿਊਜ਼ੀਅਮ ਚ ਕਿਸੇ ਵੀ ਕਲਾਕਾਰ ਦਾ ਬੁੱਤ ਬਣਾਉਣਾ ਵੱਡੀ ਗੱਲ ਮੰਨੀ ਜਾਂਦੀ ਹੈ। ਆਪਣੇ 10 ਸਾਲ ਦੇ ਫਿਲਮੀ ਕਰੀਅਰ 'ਚ ਵਰੁਣ ਧਵਨ ਨੇ ਦੋ ਵਾਰ ਬਹੁਤ ਘੱਟ ਉਮਰ 'ਚ ਇਹ ਸਨਮਾਨ ਹਾਸਲ ਕੀਤਾ ਹੈ