ਹਿੰਦੀ ਅਤੇ ਮਰਾਠੀ ਸਿਨੇਮਾ ਦੇ ਉੱਘੇ ਅਦਾਕਾਰ ਵਿਕਰਮ ਗੋਖਲੇ ਦਾ ਦਿਹਾਂਤ ਹੋ ਗਿਆ ਹੈ।

ਉਹ 5 ਨਵੰਬਰ ਤੋਂ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਭਰਤੀ ਸਨ।

ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਦਾਕਾਰ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਹ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ।

ਵਿਕਰਮ ਗੋਖਲੇ ਦੀ ਮੌਤ ਦੀ ਖਬਰ ਮਿਲਦੇ ਹੀ ਹਿੰਦੀ ਅਤੇ ਮਰਾਠੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਵਿਕਰਮ ਗੋਖਲੇ ਦੀ ਮੌਤ ਦੀ ਅਫਵਾਹ ਵੀ ਫੈਲੀ ਸੀ, ਜਿਸ ਤੋਂ ਬਾਅਦ ਸਾਰੇ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਸੀ

ਬਾਅਦ 'ਚ ਉਨ੍ਹਾਂ ਦੀ ਬੇਟੀ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ 'ਚ ਦੱਸਿਆ ਕਿ ਅਦਾਕਾਰ ਦੀ ਹਾਲਤ ਗੰਭੀਰ ਹੈ ਅਤੇ ਉਹ ਆਈਸੀਯੂ 'ਚ ਵੈਂਟੀਲੇਟਰ 'ਤੇ ਹਨ

ਪਰ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲ ਰਹੇ ਅਦਾਕਾਰ ਨੇ ਅੱਜ ਆਖਰੀ ਸਾਹ ਲਿਆ ਹੈ।

ਵਿਕਰਮ ਗੋਖਲੇ ਨੇ 26 ਸਾਲ ਦੀ ਉਮਰ ਵਿੱਚ 1971 ਵਿੱਚ ਅਮਿਤਾਭ ਬੱਚਨ ਸਟਾਰਰ ਫਿਲਮ ਪਰਵਾਨਾ ਨਾਲ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ

ਵਿਕਰਮ ਗੋਖਲੇ ਨੂੰ ਆਖਰੀ ਵਾਰ ਅਭਿਮਨਿਊ ਦਸਾਨੀ ਅਤੇ ਸ਼ਿਲਪਾ ਸ਼ੈੱਟੀ-ਸਟਾਰਰ ਫਿਲਮ 'ਨਿਕੰਮਾ' ਵਿੱਚ ਦੇਖਿਆ ਗਿਆ ਸੀ