Viral Video: ਸ਼ਰਾਬੀ ਲੋਕਾਂ ਦੀ ਵੀ ਅਜ਼ਬ ਦੁਨੀਆ ਹੁੰਦੀ ਹੈ। ਉਹ ਅਕਸਰ ਹੀ ਪੀਤੀ-ਖਾਧੀ ਵਿੱਚ ਕੁਝ ਅਜਿਹਾ ਕਰ ਜਾਂਦੇ ਹਨ ਕਿ ਹੋਸ਼ ਵਿੱਚ ਆਉਣ ਤੋਂ ਬਾਅਦ ਖੁਦ ਹੀ ਹੈਰਾਨ ਰਹਿ ਜਾਂਦੇ ਹਨ। ਦਰਅਸਲ ਨਸ਼ੇ ਦੀ ਹਾਲਤ ਵਿੱਚ ਮਨੁੱਖੀ ਦਿਮਾਗ਼ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਜੋ ਕਰ ਰਹੇ ਹਨ, ਉਹ ਸਹੀ ਹੈ ਜਾਂ ਗਲਤ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਸ਼ਰਾਬੀ ਆਪਣੀ ਜਾਨ ਖਤਰੇ 'ਚ ਪਾ ਰਿਹਾ ਹੈ। ਇਹ ਵੀਡੀਓ ਇੰਨੀ ਡਰਾਉਣੀ ਹੈ ਕਿ ਦੇਖ ਕੇ ਤੁਹਾਡੀ ਰੂਹ ਵੀ ਕੰਬ ਜਾਵੇ। ਅਸਲ 'ਚ ਇਸ ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਨੇ ਆਪਣੇ ਗਲੇ 'ਚ ਕੀ ਲਪੇਟ ਲਿਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਅਜਗਰ ਨੂੰ ਆਪਣੇ ਗਲੇ 'ਚ ਲਪੇਟ ਕੇ ਸਿੱਧਾ ਪੈਟਰੋਲ ਪੰਪ 'ਤੇ ਜਾਂਦਾ ਹੈ ਤੇ ਉਥੇ ਮੌਜੂਦ ਕਰਮਚਾਰੀਆਂ ਨੂੰ ਅਜਗਰ ਨਾਲ ਉਸ ਦੀ ਫੋਟੋ ਖਿੱਚਣ ਲਈ ਕਹਿੰਦਾ ਹੈ। ਵੀਡੀਓ ਮੁਤਾਬਕ ਉਕਤ ਵਿਅਕਤੀ ਨਸ਼ੇ ਦੀ ਹਾਲਤ 'ਚ ਪੈਟਰੋਲ ਪੰਪ 'ਤੇ ਪਹੁੰਚਦਾ ਹੈ। ਉਸ ਨੂੰ ਕਿਸੇ ਗੱਲ ਦਾ ਹੋਸ਼ ਨਹੀਂ ਹੁੰਦੀ। ਉਸ ਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਕਿ ਚੱਲਦੇ ਸਮੇਂ ਉਸ ਦੀਆਂ ਲੱਤਾਂ ਵੀ ਸਾਥ ਨਹੀਂ ਦੇ ਰਹੀਆਂ ਸੀ। ਅਜਗਰ ਦਾ ਭਾਰ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਹ ਵਿਅਕਤੀ ਲੜਖੜਾ ਗਿਆ ਤੇ ਜ਼ਮੀਨ 'ਤੇ ਡਿੱਗ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਵਿਅਕਤੀ ਡਿੱਗਣ ਤੋਂ ਬਾਅਦ ਉੱਠਿਆ ਨਹੀਂ ਤੇ ਜ਼ਮੀਨ ਨੂੰ ਆਪਣਾ ਬੈੱਡ ਸਮਝ ਲਿਆ। ਪੈਟਰੋਲ ਪੰਪ 'ਤੇ ਮੌਜੂਦ ਕਰਮਚਾਰੀ ਉਸ ਦੀਆਂ ਹਰਕਤਾਂ ਨੂੰ ਦੇਖਦੇ ਰਹੇ। ਜਦੋਂ ਵਿਅਕਤੀ ਅਜਗਰ ਚੁੱਕੇ ਹੋਏ ਜ਼ਮੀਨ 'ਤੇ ਡਿੱਗਿਆ ਤਾਂ ਸਟਾਫ ਉਸ ਦੇ ਨੇੜੇ ਆਇਆ ਤੇ ਬੋਰੀ ਦੀ ਮਦਦ ਨਾਲ ਉਸ ਦੇ ਗਲੇ 'ਚੋਂ ਅਜਗਰ ਨੂੰ ਬਾਹਰ ਕੱਢਿਾ। ਅਜਗਰ ਨੇ ਵੀ ਆਸਾਨੀ ਨਾਲ ਆਦਮੀ ਦੀ ਗਰਦਨ ਛੱਡ ਦਿੱਤੀ ਤੇ ਉਥੋਂ ਚਲਾ ਗਿਆ। ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਵਿਅਕਤੀ ਦਾ ਨਾਂ ਚੰਦਰਨ ਹੈ, ਜੋ ਕੇਰਲਾ ਦੇ ਕੰਨੂਰ ਦਾ ਰਹਿਣ ਵਾਲਾ ਹੈ। ਸ਼ਰਾਬੀ ਜਿਸ ਪੈਟਰੋਲ ਪੰਪ 'ਤੇ ਵਿਅਕਤੀ ਆਇਆ ਸੀ, ਉਹ ਵਲਪਟਨਮ 'ਚ ਸਥਿਤ ਹੈ।