ਇਨ੍ਹੀਂ ਦਿਨੀਂ ਵਿਰਾਟ ਕੋਹਲੀ ਲੰਡਨ ਦੇ ਓਵਲ 'ਚ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡ ਰਹੇ ਹਨ।



ਮੈਚ 'ਚ ਭਾਰਤ ਦੀ ਪਹਿਲੀ ਪਾਰੀ 'ਚ ਜਲਦੀ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਦੂਜੀ ਪਾਰੀ 'ਚ ਚੰਗੇ ਜੌਹਰ ਦਿਖਾਏ। ਉਨ੍ਹਾਂ ਨੇ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਕਈ ਵੱਡੇ ਰਿਕਾਰਡ ਬਣਾਏ।



ਭਾਰਤੀ ਟੀਮ WTC ਫਾਈਨਲ ਦੀ ਚੌਥੀ ਤੇ ਆਪਣੀ ਦੂਜੀ ਪਾਰੀ ਖੇਡ ਰਹੀ ਹੈ।



ਵਿਰਾਟ ਕੋਹਲੀ ਆਈਸੀਸੀ ਨਾਕਆਊਟ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।



ਕੋਹਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।



ਕੋਹਲੀ ਆਈਸੀਸੀ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ।



ਆਸਟ੍ਰੇਲੀਆ ਖਿਲਾਫ ਖੇਡਦੇ ਹੋਏ ਵਿਰਾਟ ਨੇ 5000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਉਸ ਨੇ 5003 ਦੌੜਾਂ ਬਣਾਈਆਂ।



ਕੋਹਲੀ ਆਸਟਰੇਲੀਆ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ। ਸਚਿਨ ਤੇਂਦੁਲਕਰ 6707 ਦੌੜਾਂ ਦੇ ਨਾਲ ਸੂਚੀ 'ਚ ਪਹਿਲੇ ਨੰਬਰ 'ਤੇ ਹਨ।



ਇਸ ਤੋਂ ਇਲਾਵਾ ਟੈਸਟ ਮੈਚਾਂ 'ਚ ਆਸਟਰੇਲੀਆ ਖਿਲਾਫ ਖੇਡਦੇ ਹੋਏ ਕੋਹਲੀ ਨੇ 2000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਕੋਹਲੀ ਟੈਸਟ ਕ੍ਰਿਕਟ 'ਚ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਭਾਰਤੀ ਖਿਡਾਰੀ ਹੈ।



ਕੋਹਲੀ ਨੇ ਹੁਣ ਤੱਕ 2037 ਦੌੜਾਂ ਪੂਰੀਆਂ ਕਰ ਲਈਆਂ ਹਨ।