IND vs ENG Test Series, Virat Kohli: ਸਾਬਕਾ ਭਾਰਤੀ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਬਾਕੀ ਤਿੰਨ ਟੈਸਟ ਮੈਚਾਂ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ।



ਰਿਪੋਰਟ ਮੁਤਾਬਕ ਕਿੰਗ ਕੋਹਲੀ ਨੇ ਇੰਗਲੈਂਡ ਖਿਲਾਫ ਬਾਕੀ ਤਿੰਨ ਟੈਸਟ ਮੈਚਾਂ ਤੋਂ ਵੀ ਆਪਣਾ ਨਾਂ ਵਾਪਸ ਲੈ ਲਿਆ ਹੈ। ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਮੈਚ ਵੀ ਨਹੀਂ ਖੇਡ ਸਕੇ ਸਨ।



ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸਾਬਕਾ ਭਾਰਤੀ ਕਪਤਾਨ ਵਿਰਾਟ ਨੇ ਇੰਗਲੈਂਡ ਸੀਰੀਜ਼ ਦੇ ਆਖਰੀ ਤਿੰਨ ਮੈਚਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ



ਉਨ੍ਹਾਂ ਬੀਸੀਸੀਆਈ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ।



ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਕੋਹਲੀ ਨੇ ਸੀਰੀਜ਼ ਦੀ ਸ਼ੁਰੂਆਤ 'ਚ ਕਪਤਾਨ ਰੋਹਿਤ ਸ਼ਰਮਾ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਨਾ ਖੇਡਣ ਦਾ ਫੈਸਲਾ ਕੀਤਾ ਸੀ।



ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਨੇ ਅਜੇ ਤੱਕ ਆਖਰੀ ਤਿੰਨ ਟੈਸਟਾਂ ਲਈ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਹੈ, ਜਦੋਂ ਕਿ ਤੀਜੇ ਟੈਸਟ ਦੇ ਸ਼ੁਰੂ ਹੋਣ ਵਿੱਚ ਪੰਜ ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ।



ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੋਹਲੀ ਦੀ ਵਜ੍ਹਾ ਨਾਲ ਹੀ ਟੀਮ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ।



ਕਿਹਾ ਜਾ ਰਿਹਾ ਸੀ ਕਿ ਕਪਤਾਨ ਰੋਹਿਤ ਕਿਸੇ ਵੀ ਕੀਮਤ 'ਤੇ ਕੋਹਲੀ ਨੂੰ ਟੀਮ 'ਚ ਚਾਹੁੰਦੇ ਸਨ, ਜਦਕਿ ਕੋਹਲੀ ਆਪਣੀ ਉਪਲਬਧਤਾ ਬਾਰੇ ਫੈਸਲਾ ਨਹੀਂ ਦੇ ਰਹੇ ਸਨ ਅਤੇ ਇਸੇ ਕਾਰਨ ਟੀਮ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਸੀ।



ਹੁਣ ਜੇਕਰ ਰਿਪੋਰਟ ਦੀ ਮੰਨੀਏ ਤਾਂ ਕੋਹਲੀ ਨੇ ਬੋਰਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਅਜਿਹੇ 'ਚ ਚੋਣਕਾਰ ਆਖਰੀ ਤਿੰਨ ਟੈਸਟਾਂ ਲਈ ਅੱਜ ਹੀ ਭਾਰਤੀ ਟੀਮ ਦਾ ਐਲਾਨ ਕਰ ਸਕਦੇ ਹਨ।



ਕੋਹਲੀ ਦੀ ਵਾਪਸੀ ਨਾ ਹੋਣ ਕਾਰਨ ਸਰਫਰਾਜ਼ ਖਾਨ ਅਤੇ ਰਜਤ ਪਾਟੀਦਾਰ ਵਰਗੇ ਨੌਜਵਾਨ ਖਿਡਾਰੀ ਟੀਮ 'ਚ ਰਹਿ ਸਕਦੇ ਹਨ। ਹਾਲਾਂਕਿ ਸ਼੍ਰੇਅਸ ਅਈਅਰ ਪੂਰੀ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ।