ਕੜ੍ਹੀ ਪੱਤੇ ਦਾ ਪਾਣੀ ਵੀ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇਸ ਪਾਣੀ ਨਾਲ ਕਰਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ 'ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਹਰੇ ਪੱਤਿਆਂ ਦੀ ਵਰਤੋਂ ਸਬਜ਼ੀ, ਪੋਹਾ, ਕੜ੍ਹੀ ਸਮੇਤ ਕਈ ਪਕਵਾਨਾਂ ’ਚ ਕੀਤੀ ਜਾਂਦੀ ਹੈ। ਇਹ ਪੱਤੇ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦੇ ਹਨ। ਔਸ਼ਧੀ ਗੁਣਾਂ ਨਾਲ ਭਰਪੂਰ ਕੜ੍ਹੀ ਪੱਤੇ ਦੀ ਖ਼ੁਸ਼ਬੂ ਕਾਫ਼ੀ ਚੰਗੀ ਹੁੰਦੀ ਹੈ। ਇਨ੍ਹਾਂ ਪੱਤਿਆਂ 'ਚ ਉੱਚ ਮਾਤਰਾ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਕਾਰਗਰ ਹੁੰਦੇ ਹਨ। ਫਿੱਟ ਰਹਿਣ ਲਈ ਪਾਚਨ ਕਿਰਿਆ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕੜ੍ਹੀ ਪੱਤੇ 'ਚ ਕੁਝ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ। ਜੇਕਰ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਅੰਤੜੀਆਂ ਨੂੰ ਕਾਫੀ ਲਾਭ ਮਿਲਦਾ ਹੈ। ਜਿਸ ਕਰਕੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਅੱਜ-ਕਲ੍ਹ ਤਣਾਅ ਦੀ ਪ੍ਰੇਸ਼ਾਨੀ ਆਮ ਹੈ। ਕਿਸੇ ਨੂੰ ਕੰਮ ਨੂੰ ਲੈ ਕੇ, ਕਿਸੇ ਨੂੰ ਭਵਿੱਖ ਨੂੰ ਲੈ ਕੇ ਅਜਿਹੇ ਬਹੁਤ ਸਾਰੇ ਮਸਲੇ ਹੁੰਦੇ ਨੇ ਜਿਸ ਕਰਕੇ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਤਣਾਅ ਤੋਂ ਰਾਹਤ ਦਿਵਾਉਣ ’ਚ ਕੜ੍ਹੀ ਦੇ ਪੱਤੇ ਤੁਹਾਡੀ ਮਦਦ ਕਰ ਸਕਦੇ ਹਨ। ਕੜ੍ਹੀ ਪੱਤੇ ਦਾ ਪਾਣੀ ਪੀਣ ਨਾਲ ਦਿਮਾਗ ਸ਼ਾਂਤ ਹੋ ਸਕਦਾ ਹੈ ਅਜਿਹੇ ’ਚ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ। ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ। ਇਹ ਇੱਕ ਅਜਿਹੀ ਬਿਮਾਰੀ ਜੋ ਕਿ ਅੱਜ ਦੀ ਦੁਨੀਆ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਸਾਡੇ ਖਾਣ-ਪਾਣੀ ਦੇ ਲਾਈਫ ਸਟਾਈਲ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਅਜਿਹੇ ਵਿੱਚ ਕੜ੍ਹੀ ਪੱਤੇ ਦਾ ਪਾਣੀ ਰਾਮਬਾਣ ਸਾਬਿਤ ਹੋ ਸਕਦਾ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀ ਸਕਦੇ ਹੋ।