Virat Kohli Love Chole-Bhature: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਵਿਸ਼ਵ ਕ੍ਰਿਕਟ ਦੇ ਸਭ ਤੋਂ ਫਿੱਟ ਖਿਡਾਰੀਆਂ 'ਚ ਗਿਣਿਆ ਜਾਂਦਾ ਹੈ।



ਟੀਮ ਇੰਡੀਆ ਦੇ ਦੂਜੇ ਖਿਡਾਰੀਆਂ ਦੇ ਮੁਕਾਬਲੇ ਕੋਹਲੀ ਆਪਣੀ ਡਾਈਟ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੇ ਹਨ। ਉਹ ਨਿਯਮਤ ਕਸਰਤ ਦੇ ਨਾਲ-ਨਾਲ ਸੰਤੁਲਿਤ ਭੋਜਨ ਖਾਣਾ ਪਸੰਦ ਕਰਦੇ ਹਨ।



ਹਾਲਾਂਕਿ ਹੁਣ ਕੋਹਲੀ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅੱਜ ਵੀ ਜੇਕਰ ਉਨ੍ਹਾਂ ਨੂੰ ਛੋਲੇ ਭਟੂਰੇ ਖਾਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਨੂੰ ਬਿਲਕੁਲ ਵੀ ਮਿਸ ਨਹੀਂ ਕਰਦੇ।



ਵਿਰਾਟ ਕੋਹਲੀ ਨੇ 'ਦਿ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਆਪਣੀ ਫਿਟਨੈੱਸ ਅਤੇ ਡਾਈਟ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਛੋਲੇ ਖਾਣ ਤੋਂ ਨਹੀਂ ਖੁੰਝਦੇ।



ਇੱਕ ਪੰਜਾਬੀ ਹੋਣ ਦੇ ਨਾਤੇ, ਮੈਂ ਚੰਗੇ ਭੋਜਨ ਦਾ ਪੂਰਾ ਆਨੰਦ ਲੈਂਦਾ ਹਾਂ ਅਤੇ ਛੋਲੇ ਭਟੂਰੇ ਹਮੇਸ਼ਾ ਮੇਰਾ ਮਨਪਸੰਦ ਰਹੇਗਾ। ਕੋਹਲੀ ਨੇ ਕਿਹਾ ਕਿ ਮੈਂ ਸਵਾਦਿਸ਼ਟ ਭੋਜਨ ਖਾਣ ਦਾ ਸ਼ੌਕੀਨ ਹਾਂ ਅਤੇ ਇਸ ਵਿੱਚ ਮੈਨੂੰ ਛੋਲੇ-ਭਟੇਰੇ ਬਹੁਤ ਪਸੰਦ ਹਨ।



ਹਾਲਾਂਕਿ ਜਦੋਂ ਵੀ ਮੈਂ ਇਸ ਨੂੰ ਖਾਂਦਾ ਹਾਂ, ਉਸ ਤੋਂ ਬਾਅਦ ਮੈਨੂੰ ਖੁਦ ਨੂੰ ਫਿੱਟ ਰੱਖਣ ਲਈ ਬਹੁਤ ਸਖਤ ਡਾਈਟ ਫਾਲੋ ਕਰਨੀ ਪੈਂਦੀ ਹੈ।



ਵਿਰਾਟ ਕੋਹਲੀ ਹੁਣ ਏਸ਼ੀਆ ਕੱਪ 'ਚ ਖੇਡਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਕੋਹਲੀ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਟੀਮ ਦਾ ਹਿੱਸਾ ਸਨ ਪਰ ਜਿੱਥੇ ਉਨ੍ਹਾਂ ਨੂੰ 2 ਮੈਚਾਂ 'ਚ ਆਰਾਮ ਦਿੱਤਾ ਗਿਆ ਸੀ।



ਇਸ ਦੇ ਨਾਲ ਹੀ ਉਸ ਨੂੰ 1 ਮੈਚ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਹੁਣ ਲੰਬੇ ਸਮੇਂ ਬਾਅਦ ਕੋਹਲੀ ਏਸ਼ੀਆ ਕੱਪ 'ਚ 50 ਓਵਰਾਂ ਦੇ ਫਾਰਮੈਟ 'ਚ ਖੇਡਦੇ ਨਜ਼ਰ ਆਉਣਗੇ।



ਪਿਛਲੇ ਇੱਕ ਸਾਲ 'ਚ ਕੋਹਲੀ ਦਾ ਤਿੰਨਾਂ ਫਾਰਮੈਟਾਂ 'ਚ ਪ੍ਰਦਰਸ਼ਨ ਕਾਫੀ ਬਿਹਤਰ ਦੇਖਿਆ ਗਿਆ ਹੈ। ਅਜਿਹੇ 'ਚ ਹਰ ਕੋਈ ਉਮੀਦ ਕਰੇਗਾ ਕਿ ਉਹ ਇਸ ਮਹੱਤਵਪੂਰਨ ਟੂਰਨਾਮੈਂਟ 'ਚ ਆਪਣੇ ਬੱਲੇ ਦਾ ਕਮਾਲ ਦਿਖਾਉਣ 'ਚ ਕਾਮਯਾਬ ਰਹੇਗਾ।



ਭਾਰਤੀ ਟੀਮ ਏਸ਼ੀਆ ਕੱਪ 'ਚ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਖੇਡੇਗੀ।



Thanks for Reading. UP NEXT

ਪ੍ਰਿਥਵੀ ਸ਼ਾਅ 23 ਸਾਲ ਦੀ ਉਮਰ 'ਚ ਕਰੋੜਾਂ ਦਾ ਮਾਲਿਕ

View next story