ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਅੱਜ ਗਾਇਕਾ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।



ਦੱਸ ਦਈਏ ਕਿ ਅਫਸਾਨਾ ਦਾ ਜਨਮ 12 ਜੂਨ 1994 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਹੋਇਆ ਸੀ।



ਅਫਸਾਨਾ ਖਾਨ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਤੋੜ ਮੇਹਨਤ ਕੀਤੀ ਹੈ। ਅਫਸਾਨਾ ਅੱਜ ਜਿਸ ਮੁਕਾਮ 'ਤੇ ਹੈ, ਇਹ ਮੁਕਾਮ ਉਸ ਨੂੰ ਐਵੇਂ ਹੀ ਹਾਸਲ ਨਹੀਂ ਹੋਇਆ।



ਅਫਸਾਨਾ ਖਾਨ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਪੋਤੀ ਹੈ।



ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਫਸਾਨਾ ਖਾਨ ਦੇ ਪਿਤਾ ਕੁਲਦੀਪ ਮਾਣਕ ਦੇ ਸਕੇ ਭਾਣਜੇ ਸੀ।



ਵਾਇਸ ਆਫ ਪੰਜਾਬ ਤੋਂ ਬਾਅਦ ਅਫਸਾਨਾ ਖਾਨ 2016 'ਚ ਮਿਊਜ਼ਿਕ ਰਿਐਲਟੀ ਸ਼ੋਅ 'ਦ ਰਾਈਜ਼ਿੰਗ ਸਟਾਰ' 'ਚ ਵੀ ਪਰਫਾਰਮਰ ਰਹੀ ਸੀ।



ਇੱਥੇ ਜਦੋਂ ਉਹ ਆਡੀਸ਼ਨ ਦੇਣ ਪਹੁੰਚੀ ਤਾਂ ਉਸ ਨੂੰ ਕੋਈ ਬਾਲੀਵੁੱਡ ਗੀਤ ਨਹੀਂ ਆਉਂਦਾ ਸੀ।



ਉਸ ਨੇ ਮੌਕੇ 'ਤੇ ਹੀ 'ਜਗ ਸੂਨਾ ਸੂਨਾ ਲਾਗੇ' ਗਾਣਾ ਤਿਆਰ ਕਰਕੇ ਗਾਇਆ ਅਤੇ ਜੱਜਾਂ ਨੂੰ ਉਸ ਦੀ ਪਰਫਾਰਮੈਂਸ ਖੂਬ ਪਸੰਦ ਆਈ। ਇਸ ਤਰ੍ਹਾਂ ਅਫਸਾਨਾ ਖਾਨ ਦੀ ਐਂਟਰੀ ਹੋਈ



ਇਸ ਰਿਐਲਟੀ ਸ਼ੋਅ 'ਚ। ਇੱਤਫਾਕ ਨਾਲ ਦਿਲਜੀਤ ਦੋਸਾਂਝ ਇਸ ਸ਼ੋਅ ਵਿੱਚ ਜੱਜ ਸਨ। ਪਹਿਲੇ ਹੀ ਐਪੀਸੋਡ 'ਚ ਜਦੋਂ ਅਫਸਾਨਾ ਦੀ ਐਂਟਰੀ ਹੋਈ



ਤਾਂ ਉਸ ਨੇ ਆਪਣੀ ਪਰਫਾਰਮੈਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੀ ਪਰਫਾਰਮੈਂਸ ਇੰਨੀਂ ਵਧੀਆ ਸੀ ਕਿ ਦਿਲਜੀਤ ਦੋਸਾਂਝ ਨੇ ਸਟੇਜ 'ਤੇ ਜਾ ਕੇ ਸਭ ਦੇ ਸਾਹਮਣੇ ਅਫਸਾਨਾ ਦੇ ਪੈਰੀਂ ਹੱਥ ਲਾਏ ਅਤੇ ਨਾਲ ਹੀ ਉਸ ਨੂੰ ਗਲ ਨਾਲ ਲਾਇਆ।