ਸ਼ਾਹਰੁਖ ਖਾਨ ਦਾ ਨਾਂ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ। ਉਨ੍ਹਾਂ ਦੀ ਫਿਲਮ 'ਪਠਾਨ' ਪੂਰੀ ਦੁਨੀਆ 'ਚ ਧਮਾਲਾਂ ਪਾ ਰਹੀ ਹੈ।



ਇਸ ਦਾ ਪੂਰਾ ਸਿਹਰਾ ਸ਼ਾਹਰੁਖ, ਉਨ੍ਹਾਂ ਦੀ ਦਮਦਾਰ ਐਕਟਿੰਗ ਤੇ ਜ਼ਬਰਦਸਤ ਬੌਡੀ ਨੂੰ ਦਿੱਤਾ ਜਾ ਰਿਹਾ ਹੈ।



ਪਠਾਨ ਨੇ ਪੂਰੀ ਦੁਨੀਆ 'ਚ ਹੁਣ ਤੱਕ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਭਾਰਤ ਵਿੱਚ ਵੀ ਸ਼ਾਹਰੁਖ ਦੀ ਫਿਲਮ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।



ਇਸੇ ਦਰਮਿਆਨ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।



ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਹਾਲ ਹੀ 'ਚ ਸ਼ੂਟ ਕੀਤਾ ਗਿਆ ਸੀ। ਵੀਡੀਓ ਉਸ ਸਮੇਂ ਦਾ ਹੈ, ਜਦੋਂ 'ਪਠਾਨ' ਫਿਲਮ ਖਿਲਾਫ ਬਾਇਕਾਟ ਟਰੈਂਡ ਚੱਲ ਰਿਹਾ ਸੀ



ਇਸ ਦੌਰਾਨ ਮਨੋਰੰਜਨ ਪੱਤਰਕਾਰ ਕੋਮਲ ਨਹਾਟਾ ਨੇ ਸ਼ਾਹਰੁਖ ਖਾਨ ਤੋਂ ਸਵਾਲ ਕੀਤਾ ਸੀ ਕਿ 'ਕੀ ਤੁਹਾਨੂੰ ਲੱਗਦਾ ਹੈ ਬਾਇਕਾਟ ਮੁਹਿੰਮ ਨਾਲ ਪਠਾਨ ਦੀ ਪਰਫਾਰਮੈਂਸ 'ਤੇ ਅਸਰ ਪਵੇਗਾ।'



ਇਸ 'ਤੇ ਕਿੰਗ ਖਾਨ ਨੇ ਜਵਾਬ ਦਿੱਤਾ, 'ਵੱਡੇ ਬੋਲ ਨਹੀਂ ਬੋਲ ਰਿਹਾ, ਹਵਾ ਨਾਲ ਸ਼ਾਹਰੁਖ ਖਾਨ ਨਹੀਂ ਹਿੱਲਣ ਵਾਲਾ। ਹਵਾ ਨਾਲ ਝਾੜੀਆਂ ਹਿੱਲਦੀਆਂ ਨੇ।'



ਅੱਗੇ ਸ਼ਾਹਰੁਖ ਖਾਨ ਨੇ ਕਿਹਾ ਕਿ, 'ਇਸ ਦੇਸ਼ 'ਚ ਜਿੰਨਾ ਪਿਆਰ ਮੈਨੂੰ ਮਿੱਲਿਆ ਹੈ, ਮੈਂ ਡੰਕੇ ਦੀ ਚੋਟ 'ਤੇ ਕਹਿ ਸਕਦਾ ਹਾਂ ਕਿ ਇਨ੍ਹਾਂ ਪਿਆਰ ਕਿਸੇ ਹੋਰ ਨੂੰ ਨਹੀਂ ਕੀਤਾ ਗਿਆ।'



ਕਾਬਿਲੇਗ਼ੌਰ ਹੈ ਕਿ 'ਪਠਾਨ' ਫਿਲਮ ਨਾਲ ਸ਼ਾਹਰੁਖ ਖਾਨ ਦਾ ਫਿਲਮ ਇੰਡਸਟਰੀ 'ਚ ਧਮਾਕੇਦਾਰ ਕਮਬੈਕ ਹੋਇਆ ਹੈ।



ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇੰਡਸਟਰੀ ਦੇ ਕਿੰਗ ਖਾਨ ਸੀ, ਅਤੇ ਹਮੇਸ਼ਾ ਕਿੰਗ ਖਾਨ ਦੀ ਕੁਰਸੀ 'ਤੇ ਕਾਬਿਜ਼ ਰਹਿਣਗੇ।



'ਪਠਾਨ' ਬਾਇਕਾਟ ਟਰੈਂਡ ਸ਼ੁਰੂ ਹੋਣ 'ਤੇ ਸ਼ਾਹਰੁਖ ਖਾਨ ਨੇ ਕਰ ਦਿੱਤੀ ਸੀ ਭਵਿੱਖਬਾਣੀ, 'ਹਵਾ ਨਾਲ ਪੱਤੇ ਹਿੱਲਦੇ, ਸ਼ਾਹਰੁਖ ਨਹੀਂ', ਦੇਖੋ ਇਹ ਵੀਡੀਓ: