Parineeti Chopra Raghav Chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਕੁਝ ਹੀ ਦਿਨਾਂ 'ਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ 24 ਸਤੰਬਰ ਨੂੰ ਉਦੈਪੁਰ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਨ ਜਾ ਰਿਹਾ ਹੈ। ਅਜਿਹੇ 'ਚ ਵਿਆਹ ਨਾਲ ਜੁੜੀਆਂ ਛੋਟੀਆਂ-ਛੋਟੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਪਰਿਣੀਤੀ ਦੇ ਸਹੁਰੇ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬੀ ਪਰਿਵਾਰ ਤੋਂ ਆਉਂਦੇ ਹਨ। ਉਸਦੇ ਪਿਤਾ ਸੁਨੀਲ ਚੱਢਾ ਇੱਕ ਵਪਾਰੀ ਹਨ, ਜਦੋਂ ਕਿ ਉਸਦੀ ਮਾਂ ਅਲਕਾ ਇੱਕ ਘਰੇਲੂ ਔਰਤ ਹੈ। ਦੱਸ ਦੇਈਏ ਕਿ ਰਾਘਵ ਚੱਢਾ ਨੇ ਦਿੱਲੀ ਦੇ ਇੱਕ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਨੂੰ ਸਕੂਲ ਵਿੱਚ ਡਿਬੈਟ ਕਰਨੀ ਬਹੁਤ ਪਸੰਦ ਸੀ। ਜਦਕਿ ਰਾਘਵ ਚੱਢਾ ਨੇ ਆਪਣੀ ਕਾਲਜ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਹ ਹੋਰ ਪੜ੍ਹਾਈ ਲਈ ਵਿਦੇਸ਼ ਚਲਾ ਗਿਆ। ਉਸ ਨੇ 'ਲੰਡਨ ਸਕੂਲ ਆਫ ਇਕਨਾਮਿਕਸ' ਤੋਂ EMBA ਕੋਰਸ ਕੀਤਾ ਹੈ। ਇਸ ਦੇ ਨਾਲ ਹੀ ਉਹ ਕਈ ਅਕਾਊਂਟੈਂਸੀ ਫਰਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਰਾਘਵ ਚੱਢਾ ਚਾਰਟਰਡ ਅਕਾਊਂਟੈਂਟ ਸਨ। ਪਰਿਣੀਤੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸਦੇ ਪਿਤਾ ਪਵਨ ਚੋਪੜਾ ਅੰਬਾਲਾ ਕੈਂਟ ਵਿੱਚ ਸਪਲਾਈ ਦਾ ਕਾਰੋਬਾਰ ਕਰਦੇ ਹਨ। ਪਰਿਣੀਤੀ ਦੀ ਮਾਂ ਰੀਨਾ ਮਲਹੋਤਰਾ ਇੱਕ ਘਰੇਲੂ ਔਰਤ ਹੈ। ਉਹ ਸਿੰਗਾਪੁਰ ਦੀ ਰਹਿਣ ਵਾਲੀ ਹੈ। ਇਸਦੇ ਨਾਲ ਹੀ ਜੇਕਰ ਵਿਆਹ ਦੀ ਗੱਲ ਕਰੀਏ ਤਾਂ ਇਹ ਜੋੜਾ ਉਦੈਪੁਰ ਦੇ 'ਦ ਲੀਲਾ ਪੈਲੇਸ' 'ਚ 24 ਸਤੰਬਰ ਨੂੰ ਲਾਂਵਾ ਲੈਣਗੇ। ਇਸ ਤੋਂ ਬਾਅਦ ਇਹ ਜੋੜਾ 30 ਸਤੰਬਰ ਨੂੰ 'ਦ ਤਾਜ ਲੇਕ' 'ਤੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੇਣਗੇ। 23 ਸਤੰਬਰ ਨੂੰ ਮਹਿਮਾਨਾਂ ਲਈ ਵੇਲਕਮ ਲੰਚ ਦਾ ਆਯੋਜਨ ਕੀਤਾ ਗਿਆ ਹੈ।