ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ 'ਚ ਗਾਇਕਾ ਨੇ ਐਕਟਿੰਗ ਦੀ ਦੁਨੀਆ 'ਚ ਵੀ ਕਦਮ ਰੱਖਿਆ ਹੈ। ਉਹ ਜੈ ਰੰਧਾਵਾ ਨਾਲ ਫਿਲਮ 'ਮੈਡਲ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਬਾਣੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। ਫਿਲਹਾਲ ਬਾਣੀ ਸੰਧੂ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਸ ਨੇ ਲਗਾਤਾਰ ਦੋ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਾਫੀ ਪਰੇਸ਼ਾਨ ਤੇ ਨਾਰਾਜ਼ ਹੈ। ਇੰਜ ਲੱਗਦਾ ਹੈ ਕਿ ਗਾਇਕਾ ਨੂੰ ਕਿਸੇ ਨੇ ਧੋਖਾ ਦਿੱਤਾ ਹੈ। ਉਸ ਨੇ ਪਹਿਲੀ ਪੋਸਟ 'ਚ ਆਪਣੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਗਲਤਫਹਿਮੀ ਦਾ ਜ਼ਹਿਰ ਇਨ੍ਹਾਂ ਭਿਆਨਕ ਹੁੰਦਾ ਹੈ ਕਿ ਇੱਕ ਪਲ 'ਚ ਸਾਰੇ ਰਿਸ਼ਤੇ ਖਾਕ ਕਰ ਦਿੰਦਾ ਹੈ।' ਇੱਕ ਹੋਰ ਪੋਸਟ 'ਚ ਬਾਣੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਵਿੱਚ ਉਸ ਨੇ ਕੈਪਸ਼ਨ ਲਿਖੀ, 'ਕਿਸੀ ਕੇ ਮੀਠੇ ਬੋਲ ਹੈ, ਕਿਸੀ ਕੀ ਨੀਅਤ ਮੇਂ ਝੋਲ ਹੈ। ਸਾਹਿਬ ਯੇ ਦੁਨੀਆ ਗੋਲ ਹੈ, ਯਹਾਂ ਸਬਕੇ ਡਬਲ ਰੋਲ ਹੈਂ।' ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ। ਪਰ ਉਸ ਦੀ ਹਾਲੀਆ ਪੋਸਟ ਨੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਬਾਣੀ ਸੰਧੂ ਹਾਲ ਹੀ 'ਚ ਜੈ ਰੰਧਾਵਾ ਨਾਲ ਫਿਲਮ 'ਮੈਡਲ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਹਾਲ ਹੀ 'ਚ ਗਾਇਕਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਵੀ ਕੀਤਾ ਹੈ।