ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਹਾਲ ਹੀ 'ਚ ਫਿਲਮ 'ਗੰਗੂਬਾਈ ਕਾਠੀਆਵਾੜੀ' ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਦੇ ਨਾਲ ਹੀ ਆਲੀਆ ਇਸ ਇਵੈਂਟ 'ਚ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਸੀ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਆਪਣੇ ਵਿਆਹ ਦੀ ਡਰੈੱਸ ਪਹਿਨੀ, ਜੋ ਚਰਚਾ ਦਾ ਵਿਸ਼ਾ ਬਣ ਗਈ। ਹੁਣ ਆਲੀਆ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਨੈਸ਼ਨਲ ਫਿਲਮ ਅਵਾਰਡ ਵਿੱਚ ਆਪਣੇ ਵਿਆਹ ਦੀ ਸਾੜੀ ਕਿਉਂ ਪਹਿਨੀ ਸੀ। ਹਿੰਦੁਸਤਾਨ ਟਾਈਮਜ਼ 'ਲੀਡਰਸ਼ਿਪ ਸਮਿਟ 2023' ਦੌਰਾਨ ਇਸ ਬਾਰੇ ਗੱਲ ਕਰਦੇ ਹੋਏ, ਅਦਾਕਾਰਾ ਨੇ ਕਿਹਾ, 'ਜਦੋਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ, ਹਰ ਕਿਸੇ ਦੀ ਤਰ੍ਹਾਂ, ਮੇਰੇ ਦਿਮਾਗ ਵਿੱਚ ਇੱਕ ਹੀ ਵਿਚਾਰ ਚੱਲ ਰਿਹਾ ਸੀ ਕਿ ਮੈਂ ਇਸ ਸਮਾਰੋਹ ਵਿੱਚ ਕੀ ਪਹਿਨਾਂਗੀ? ਅਚਾਨਕ ਮੈਂ ਸੋਚਿਆ ਕਿ ਇਸ ਖਾਸ ਦਿਨ 'ਤੇ ਮੈਂ ਆਪਣੇ ਵਿਆਹ ਦਾ ਜੋੜਾ ਪਹਿਨਾਂਗੀ। ਆਲੀਆ ਅੱਗੇ ਕਹਿੰਦੀ ਹੈ ਕਿ 'ਉਹ ਸਾੜ੍ਹੀ ਹਰ ਮਾਇਨੇ ਨਾਲ ਮੇਰੇ ਲਈ ਖਾਸ ਹੈ। ਮੈਂ ਉਸ ਸਾੜ੍ਹੀ ਨਾਲ ਬਹੁਤ ਜੁੜੀ ਹੋਈ ਹਾਂ। ਉਹ ਮੇਰੇ ਵਰਗੀ ਹੀ ਹੈ।ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਕਿਸੇ ਖਾਸ ਦਿਨ 'ਤੇ ਇਕ ਵਾਰ ਫਿਰ ਸਪੈਸ਼ਲ ਸਾੜੀ ਨੂੰ ਪਾਇਆ ਜਾਏ। ਮੈਂ ਉਨ੍ਹਾਂ ਲੋਕਾਂ ਦੀ ਸੋਚ ਨੂੰ ਵੀ ਬਦਲਣਾ ਚਾਹਾਂਗੀ ਜੋ ਕਹਿੰਦੇ ਹਨ ਕਿ ਨਵੇਂ ਸਮਾਗਮਾਂ 'ਤੇ ਸਿਰਫ ਨਵੇਂ ਕੱਪੜੇ ਪਹਿਨੇ ਜਾਣੇ ਚਾਹੀਦੇ ਹਨ, ਜੋ ਕਿ ਕਿਸੇ ਨੇ ਨਹੀਂ ਦੇਖਿਆ, ਪਰ ਮੈਂ ਉਹੀ ਕੱਪੜੇ ਪਹਿਨੇ ਜੋ ਲੋਕਾਂ ਨੇ ਕਈ ਦਿਨਾਂ ਤੋਂ ਦੇਖੇ ਸਨ। ਜਦੋਂ ਆਲੀਆ ਤੋਂ ਪੁੱਛਿਆ ਗਿਆ ਕਿ ਵੱਡੇ ਸੈਲੇਬਸ ਅਜਿਹਾ ਨਹੀਂ ਕਰਦੇ। ਇਸ ਦੇ ਜਵਾਬ 'ਚ ਆਲੀਆ ਕਹਿੰਦੀ ਹੈ ਕਿ 'ਸਾਨੂੰ ਸਾਰਿਆਂ ਨੂੰ Planet ਦੇ ਪ੍ਰਤੀ ਥੋੜਾ ਹੋਰ ਜਾਗਰੂਕ ਹੋਣਾ ਹੋਵੇਗਾ। ਹਰ ਸਮਾਗਮ ਲਈ ਵਾਰ-ਵਾਰ ਨਵੇਂ ਕੱਪੜੇ ਖਰੀਦਣ ਦੀ ਲੋੜ ਨਹੀਂ ਪੈਂਦੀ। ਇਹ ਸਾਡੇ Planet ਨੂੰ ਨੁਕਸਾਨ ਪਹੁੰਚਾਉਂਦਾ ਹੈ।