Why drink rum in winter: ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੇ ਠੰਢ ਲੱਗ ਰਹੀ ਹੈ ਤਾਂ ਥੋੜ੍ਹੀ ਜਿਹੀ ਰਮ ਪੀ ਲਵੋ ਤਾਂ ਸਰੀਰ ਵਿੱਚ ਗਰਮੀ ਆ ਜਾਏਗੀ।



ਇਹ ਵੀ ਸਲਾਹ ਅਕਸਰ ਦਿੱਤੀ ਜਾਂਦੀ ਹੈ ਕਿ ਸਰਦੀਆਂ ਵਿੱਚ ਥੋੜ੍ਹੀ ਜਿਹੀ ਰਮ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਂਝ ਜਿੰਨਾ ਚਿਰ ਇਸ ਨੂੰ ਲਿਮਟ ਵਿੱਚ ਹੀ ਲਿਆ ਜਾਏ ਤਾਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਆਓ ਜਾਣਦੇ ਹਾਂ ਲੋਕ ਸਰਦੀਆਂ ਵਿੱਚ ਰਮ ਤੇ ਗਰਮੀਆਂ ਵਿੱਚ ਵਿਸਕੀ ਕਿਉਂ ਪੀਂਦੇ ਹਨ।



ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਠੰਢੇ ਮੌਸਮ ਵਿੱਚ ਰਮ ਪੀਣਾ ਪਸੰਦ ਕਰਦੇ ਹਨ। ਰਮ ਪੀਣ ਦੇ ਕਈ ਫਾਇਦੇ ਵੀ ਦੱਸੇ ਜਾਂਦੇ ਹਨ ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਠੀਕ ਹੁੰਦਾ ਹੈ।



ਅਜਿਹਾ ਨਹੀਂ ਕਿ ਜਿੰਨੀ ਮਰਜ਼ੀ ਪੀਂਦੇ ਰਹੋ। ਅਜਿਹਾ ਕਰਨ ਨਾਲ ਇਸ ਦੇ ਉਲਟ ਨਤੀਜੇ ਵੀ ਨਿਕਲ ਸਕਦੇ ਹਨ। ਆਓ ਜਾਣਦੇ ਹਾਂ ਰਮ ਪੀਣ ਦੇ ਕੀ ਫਾਇਦੇ ਹਨ।



ਜੋ ਗਠੀਏ ਦੇ ਮਰੀਜ਼ ਹਨ ਤੇ ਜਿਨ੍ਹਾਂ ਨੂੰ ਅਕਸਰ ਹੱਡੀਆਂ ਤੇ ਮਾਸਪੇਸ਼ੀਆਂ ਵਿੱਚ ਦਰਦ ਰਹਿੰਦਾ ਹੈ, ਠੰਢ ਦਾ ਮੌਸਮ ਉਨ੍ਹਾਂ ਲਈ ਬਹੁਤ ਦੁਖਦਾਈ ਹੁੰਦਾ ਹੈ। ਠੰਢ ਦਾ ਮੌਸਮ ਆਉਂਦੇ ਹੀ ਉਨ੍ਹਾਂ ਦੇ ਜੋੜਾਂ ਵਿੱਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ।



ਅਜਿਹੇ 'ਚ ਠੰਢੇ ਮੌਸਮ 'ਚ ਥੋੜ੍ਹੀ ਜਿਹੀ ਰਮ ਪੀਣ ਨਾਲ ਹੱਡੀਆਂ ਦੇ ਖਣਿਜ ਦੀ ਘਣਤਾ ਵਧਦੀ ਹੈ ਤੇ ਦਰਦ 'ਚ ਰਾਹਤ ਮਿਲਦੀ ਹੈ।



ਸਰਦੀਆਂ ਦੇ ਮੌਸਮ 'ਚ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਸੰਦਰਭ ਵਿੱਚ, ਠੰਢੇ ਮੌਸਮ ਵਿੱਚ ਆਪਣੇ ਦਿਲ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ।



ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਰਮ ਦਾ ਸੇਵਨ ਦਿਲ ਨੂੰ ਸਿਹਤਮੰਦ ਰੱਖਦਾ ਹੈ ਤੇ ਖੂਨ ਨੂੰ ਵੀ ਪਤਲਾ ਕਰਦਾ ਹੈ। ਬਲਾਕੇਜ ਦਾ ਖਤਰਾ ਵੀ ਘੱਟ ਹੁੰਦਾ ਹੈ।



ਰਮ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਹ ਸਾਬਤ ਹੋ ਚੁੱਕਾ ਹੈ ਕਿ ਸਰਦੀਆਂ ਵਿੱਚ ਰਮ ਪੀਣ ਨਾਲ ਸਰੀਰ ਗਰਮ ਹੁੰਦਾ ਹੈ ਭਾਵੇਂਕਿ ਥੋੜ੍ਹੇ ਸਮੇਂ ਲਈ ਹੀ। ਇਸ ਲਈ ਲੋਕ ਠੰਢੇ ਮੌਸਮ ਵਿੱਚ ਰਮ ਦਾ ਸੇਵਨ ਕਰਦੇ ਹਨ।



ਉਧਰ, ਵਿਸਕੀ ਦੀ ਗੱਲ ਕਰੀਏ ਤਾਂ ਲੋਕ ਇਸ ਨੂੰ ਗਰਮੀਆਂ 'ਚ ਜ਼ਿਆਦਾ ਪੀਣਾ ਪਸੰਦ ਕਰਦੇ ਹਨ। ਅਜਿਹਾ ਨਹੀਂ ਕਿ ਸਰਦੀਆਂ ਵਿੱਚ ਇਸ ਨੂੰ ਪੀਤਾ ਹੀ ਨਹੀਂ ਜਾ ਸਕਦਾ।



ਸਰਦੀਆਂ ਵਿੱਚ ਰਮ ਦੀ ਮੰਗ ਵੱਧ ਜਾਂਦੀ ਹੈ ਤਾਂ ਲੋਕ ਵਿਸਕੀ ਦਾ ਸੇਵਨ ਥੋੜ੍ਹਾ ਘੱਟ ਕਰ ਦਿੰਦੇ ਹਨ। ਵਿਆਹ ਪਾਰਟੀਆਂ ਵਿੱਚ ਲੋਕ ਵਿਸਕੀ ਦਾ ਜ਼ਿਆਦਾ ਸੇਵਨ ਕਰਨਾ ਪਸੰਦ ਕਰਦੇ ਹਨ। ਕਿਹਾ ਜਾਂਦਾ ਹੈ ਕਿ ਪਾਰਟੀ ਹੋਵੇ ਜਾਂ ਦੋਸਤਾਂ ਨਾਲ ਮਿਲਣੀ, ਵਿਸਕੀ ਦਾ ਆਪਣਾ ਹੀ ਮਜ਼ਾ ਹੈ। ਇਸੇ ਕਰਕੇ ਗਰਮੀਆਂ ਵਿੱਚ ਲੋਕ ਵਿਸਕੀ ਪੀਣ ਨੂੰ ਤਰਜੀਹ ਦਿੰਦੇ ਹਨ।