ਬਾਲੀਵੁੱਡ ਦੇ ਹੀਮੈਨ ਦਾ ਟੈਗ ਸਿਰਫ ਧਰਮਿੰਦਰ ਕੋਲ ਹੈ। ਲੈਜੇਂਡਰੀ ਐਕਟਰ ਨੂੰ ਇਹ ਖਿਤਾਬ ਐਵੇਂ ਹੀ ਨਹੀਂ ਮਿਿਲਿਆ।



ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਧਰਮ ਪਾਜੀ ਦਾ ਨਾਮ ਆਖਰ ਹੀਮੈਨ ਕਿਵੇਂ ਪੈ ਗਿਆ? ਪੂਰੀ ਫਿਲਮ ਇੰਡਸਟਰੀ 'ਚ ਧਰਮਿੰਦਰ ਦੇ ਬਹਾਦਰੀ ਦੇ ਕਿੱਸੇ ਚਰਚਿਤ ਹਨ।



ਬਾਲੀਵੁੱਡ ਇੰਡਸਟਰੀ ਉਨ੍ਹਾਂ ਨੂੰ ਹੀਮੈਨ ਦੇ ਨਾਮ ਨਾਲ ਵੀ ਬੁਲਾਉਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਉਂ?



ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ।



ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ।



ਇਸ ਤੋਂ ਬਾਅਦ ਸਰਕਸ ਤੋਂ ਸ਼ੇਰ ਮੰਗਵਾਇਆ ਗਿਆ, ਜਿਸ ਨੂੰ ਫਿਲਮ ਦੇ ਸੈੱਟ 'ਤੇ ਛੱਡ ਦਿੱਤਾ ਗਿਅ। ਹਾਲਾਂਕਿ ਸ਼ੇਰ ਦਾ ਟਰੇਨਰ ਵੀ ਉਸ ਦੇ ਨਾਲ ਸੀ,



ਪਰ ਬਾਵਜੂਦ ਇਸ ਦੇ ਉਹ ਟਾਈਗਰ ਭਾਰੀ ਭੀੜ ਦੇਖ ਕੇ ਘਬਰਾ ਗਿਆ ਅਤੇ ਲੋਕਾਂ ਨੂੰ ਮਾਰਨ ਲਈ ਦੌੜਨ ਲੱਗ ਪਿਆ।



ਇਸ ਦਰਮਿਆਨ ਟਾਈਗਰ ਨੇ ਧਰਮਿੰਦਰ 'ਤੇ ਵੀ ਹਮਲਾ ਕੀਤਾ, ਪਰ ਧਰਮਿੰਦਰ ਵੀ ਕਿੱਥੇ ਮੰਨਣ ਵਾਲੇ ਸੀ।



ਉਨ੍ਹਾਂ ਨੇ ਸ਼ੇਰ ਨੂੰ ਗਰਦਨ ਤੋਂ ਦਬੋਚ ਲਿਆ ਅਤੇ ਸੀਨ ਨੂੰ ਖਤਮ ਕੀਤਾ ਗਿਆ।



ਇੰਨੇਂ 'ਚ ਸ਼ੇਰ ਦੇ ਟਰੇਨਰ ਨੇ ਧਰਮਿੰਦਰ ਨੂੰ ਕਿਹਾ ਕਿ ਹੁਣ ਤੁਸੀਂ ਸ਼ੇਰ ਨੂੰ ਛੱਡ ਦਿਓ। ਪਰ ਜਦੋਂ ਸ਼ੇਰ ਨੇ ਕੋਈ ਹਿੱਲ ਜੁੱਲ ਨਹੀਂ ਕੀਤੀ ਤਾਂ ਪਤਾ ਲੱਗਾ ਕਿ ਸ਼ੇਰ ਮਰ ਚੁੱਕਿਆ ਹੈ।