Parineeti Chopra: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਇਸ ਸਾਲ ਸਤੰਬਰ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੀ ਡ੍ਰੀਮ ਵੈਡਿੰਗ ਕੀਤੀ ਸੀ। ਇਹ ਜੋੜੀ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਇੱਕ ਗੱਲਬਾਤ ਦੌਰਾਨ ਜਦੋਂ ਪਰਿਣੀਤੀ ਤੋਂ ਵਿਆਹ ਤੋਂ ਬਾਅਦ ਰਾਜਨੀਤੀ ਵਿੱਚ ਆਉਣ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਦਿਲਚਸਪ ਜਵਾਬ ਦਿੱਤਾ। ਉਨ੍ਹਾਂ ਨੇ ਵਿਆਹੁਤਾ ਜੀਵਨ ਨੂੰ ਵੀ ਸ਼ਾਨਦਾਰ ਦੱਸਿਆ। ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਨਾਲ ਵਿਆਹ ਤੋਂ ਬਾਅਦ ਰਾਜਨੀਤੀ ਵਿੱਚ ਆਉਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਪਰਿਣੀਤੀ ਚੋਪੜਾ ਨੂੰ ਉਨ੍ਹਾਂ ਦੇ ਪਤੀ ਰਾਘਵ ਚੱਢਾ ਦੀ ਸਿਆਸੀ ਸ਼ਮੂਲੀਅਤ ਦੇ ਮੱਦੇਨਜ਼ਰ ਰਾਜਨੀਤੀ ਵਿੱਚ ਆਉਣ ਬਾਰੇ ਪੁੱਛਿਆ ਗਿਆ ਸੀ। ਇਸ ਦੇ ਜਵਾਬ 'ਚ ਪਰਿਣੀਤੀ ਨੇ ਕਿਹਾ, 'ਉਹ ਬਾਲੀਵੁੱਡ ਬਾਰੇ ਕੁਝ ਨਹੀਂ ਜਾਣਦੇ ਅਤੇ ਮੈਂ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੀ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਰਾਜਨੀਤੀ 'ਚ ਸ਼ਾਮਲ ਹੁੰਦੇ ਹੋਏ ਦੇਖੋਗੇ।' ਵਿਆਹੁਤਾ ਜੀਵਨ ਬਾਰੇ ਆਪਣੇ ਨਜ਼ਰੀਏ ਨੂੰ ਅੱਗੇ ਸਾਂਝਾ ਕਰਦਿਆਂ ਹੋਇਆਂ, ਅਦਾਕਾਰਾ ਨੇ ਕਿਹਾ, 'ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਪੂਰੇ ਦੇਸ਼ ਤੋਂ ਇੰਨਾ ਪਿਆਰ ਮਿਲੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਸਹੀ ਵਿਅਕਤੀ ਦੇ ਨਾਲ ਹੋ ਤਾਂ ਵਿਆਹੁਤਾ ਜੀਵਨ ਸਭ ਤੋਂ ਵਧੀਆ ਹੁੰਦਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਰਾਘਵ ਚੱਢਾ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਪਰਿਣੀਤੀ ਚੋਪੜਾ ਨੇ ਕਿਹਾ ਸੀ, 'ਤੁਸੀਂ ਮੈਨੂੰ ਰੱਬ ਵਲੋਂ ਦਿੱਤਾ ਗਿਆ ਸਭ ਤੋਂ ਵਧੀਆ ਤੋਹਫਾ ਹੋ, ਮੇਰੀ ਰਾਗਾਈ! ਤੁਹਾਡੀ ਸ਼ਾਂਤੀ ਹੀ ਮੇਰੀ ਦਵਾਈ ਹੈ। ਅੱਜ ਮੇਰਾ ਮਨਪਸੰਦ ਦਿਨ ਹੈ ਕਿਉਂਕਿ ਮੇਰੇ ਲਈ ਅੱਜ ਤੁਹਾਡਾ ਜਨਮ ਹੋਇਆ ਸੀ। ਜਨਮਦਿਨ ਮੁਬਾਰਕ ਪਤੀ! ਮੈਨੂੰ ਵਾਪਸ ਚੁਣਨ ਲਈ ਧੰਨਵਾਦ'।