ਦੋ ਹਜ਼ਾਰ ਦੇ ਨੋਟਾਂ ਬਾਰੇ ਤਾਜ਼ਾ ਅਪਡੇਟ ਆਇਆ ਹੈ। ਕੇਂਦਰੀ ਵਿੱਤ ਮੰਤਰਾਲੇ (Union Ministry of Finance) ਨੇ ਸਪਸ਼ਟ ਕਰ ਦਿੱਤਾ ਹੈ....



ਕਿ ਦੋ ਹਜ਼ਾਰ ਦੇ ਨੋਟ ਬਦਲਣ ਲਈ ਦਿੱਤੀ ਗਈ ਆਖਰੀ ਤਰੀਕ 30 ਸਤੰਬਰ ਤੋਂ ਅੱਗੇ ਵਧਾਉਣ ਦੀ ਕੋਈ ਤਜਵੀਜ਼ ਨਹੀਂ। ਇਸ ਲਈ 30 ਸਤੰਬਰ ਤੋਂ ਮਗਰੋਂ 2000 ਦੇ ਨੋਟ ਸਿਰਫ ਕਾਗਜ਼ ਦੇ ਟੁਕੜੇ ਰਹਿ ਜਾਣਗੇ।



ਲੋਕ ਸਭਾ ਵਿੱਚ ਲਿਖਤੀ ਜਵਾਬ ਦਾਖਲ ਕਰਦਿਆਂ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ‘ਫ਼ਿਲਹਾਲ ਇਹ ਮਾਮਲਾ ਵਿਚਾਰ ਅਧੀਨ ਨਹੀਂ ਹੈ।’



ਚੌਧਰੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਦੀ ਹੋਰ ਵੱਡੇ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ।



ਦੱਸ ਦਈਏ ਕਿ 10 ਮਈ ਨੂੰ ਰਿਜ਼ਰਵ ਬੈਂਕ ਨੇ ਸਰਕੁਲੇਸ਼ਨ ਵਿਚੋਂ 2 ਹਜ਼ਾਰ ਦੇ ਨੋਟ ਵਾਪਸ ਲੈ ਲਏ ਸਨ।



ਅਤੇ ਲੋਕਾਂ ਨੂੰ ਨੋਟ ਬੈਂਕਾਂ ਵਿਚ ਜਮ੍ਹਾਂ ਕਰਾਉਣ ਜਾਂ ਬਦਲਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ।



30 ਜੂਨ ਤੱਕ ਕਰੀਬ 84,000 ਕਰੋੜ ਰੁਪਏ ਦੇ 2000 ਦੇ ਨੋਟ ਸਰਕੁਲੇਸ਼ਨ ਵਿਚ ਸਨ।



ਜਦਕਿ ਨੋਟ ਵਾਪਸ ਲੈਣ ਦੇ ਐਲਾਨ ਵਾਲੇ ਦਿਨ ਅਜਿਹੀ 3.56 ਲੱਖ ਕਰੋੜ ਦੀ ਕਰੰਸੀ ਬਾਜ਼ਾਰ ਵਿਚ ਸੀ।



ਆਰਬੀਆਈ ਨੇ ਕਿਹਾ ਕਿ 87 ਪ੍ਰਤੀਸ਼ਤ ਨੋਟ ਲੋਕਾਂ ਨੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾ ਦਿੱਤੇ ਹਨ ਜਦਕਿ ਬਾਕੀ 13 ਪ੍ਰਤੀਸ਼ਤ ਹੋਰ ਨੋਟਾਂ ਨਾਲ ਬਦਲੇ ਗਏ ਹਨ



2000 ਰੁਪਏ ਦਾ ਨੋਟ 10 ਨਵੰਬਰ 2016 ਨੂੰ ਪੇਸ਼ ਕੀਤਾ ਗਿਆ ਸੀ।