ਸਿਰਦਰਦ ਤੋਂ ਰਾਹਤ ਪਾਉਣ ਲਈ ਧਨੀਆ ਅਤੇ ਮਿਸ਼ਰੀ ਤੋਂ ਤਿਆਰ ਕਾੜ੍ਹਾ ਫਾਇਦੇਮੰਦ ਹੈ।
ਪਾਣੀ ਉਬਾਲ ਕੇ ਇਸ 'ਚ 1 ਚੱਮਚ ਧਨੀਆ ਪਾਊਡਰ ਤੇ 1 ਚਮਚ ਮਿਸ਼ਰੀ ਮਿਕਸ ਕਰ ਲਓ। ਇਸਦੇ ਸੇਵਨ ਨਾਲ ਕਾਫੀ ਫਾਇਦਾ ਮਿਲੇਗਾ।
ਸੁੱਕਾ ਆਂਵਲਾ ਅਤੇ ਸਰ੍ਹੋਂ ਦੇ ਤੇਲ ਦਾ ਮਿਸ਼ਰਣ ਵੀ ਸਿਰਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ।
ਇਸ ਤੇਲ ਨੂੰ ਸਿਰ 'ਤੇ ਲਗਾਓ। ਇਸ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ
ਕੁਝ ਬਿਮਾਰੀਆਂ ਜਿਵੇਂ ਸਾਈਨਸ, ਜ਼ੁਕਾਮ ਅਤੇ ਹਾਈ ਬੀਪੀ ਕਰ ਕੇ ਵੀ ਸਿਰਦਰਦ ਹੋ ਸਕਦਾ ਹੈ।
ਸਿਰ ਦਰਦ ਹੋਣ ਦੇ ਹੋਰ ਵੀ ਕਈ ਕਾਰਨ ਹਨ, ਜਿਵੇਂ ਕਿ ਮਾਨਸਿਕ ਤਣਾਅ, ਅਨੀਮੀਆ, ਕਬਜ਼, ਚਿੰਤਾ, ਅੱਖਾਂ 'ਤੇ ਤਣਾਅ ਆਦਿ।
ਸਰਦੀਆਂ ਵਿੱਚ ਸਿਰਦਰਦ ਦੀ ਸਮੱਸਿਆ ਹੈ ਤਾਂ ਲਸਣ ਦੀਆਂ ਕਲੀਆਂ ਦਾ ਸੇਵਨ ਕਰੋ।
ਜ਼ੁਕਾਮ 'ਚ ਸਿਰਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਦਾਲਚੀਨੀ ਦਾ ਪੇਸਟ ਲਗਾਓ।
ਸਿਰਦਰਦ ਨੂੰ ਘੱਟ ਕਰਨ ਲਈ ਬਦਾਮ ਦੀ ਗਿਰੀ ਤੁਹਾਡੇ ਲਈ ਸਿਹਤਮੰਦ ਹੋ ਸਕਦੀ ਹੈ।