Shreyas Iyer And Suryakumar Yadav: ਸ਼੍ਰੇਅਸ ਅਈਅਰ ਵਿਸ਼ਵ ਕੱਪ 2023 'ਚ ਟੀਮ ਇੰਡੀਆ ਲਈ ਉਹ ਨਹੀਂ ਕਰ ਸਕੇ ਹਨ, ਜਿਸ ਲਈ ਟੀਮ ਨੇ ਮੱਧਕ੍ਰਮ ਦੇ ਬੱਲੇਬਾਜ਼ ਦੇ ਰੂਪ 'ਚ ਉਨ੍ਹਾਂ 'ਤੇ ਭਰੋਸਾ ਜਤਾਇਆ ਸੀ।



ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਸਿਰਫ਼ ਇੱਕ ਪਾਰੀ ਨਾਲ ਟੀਮ ਨੂੰ ਦਿਖਾ ਦਿੱਤਾ ਕਿ ਉਹ ਟੂਰਨਾਮੈਂਟ ਵਿੱਚ ਉਪਯੋਗੀ ਕਿਉਂ ਸਾਬਤ ਹੋ ਸਕਦਾ ਹੈ।



ਲਖਨਊ ਦੀ ਮੁਸ਼ਕਲ ਪਿੱਚ 'ਤੇ ਇੰਗਲੈਂਡ ਖਿਲਾਫ ਖੇਡੇ ਗਏ ਮੈਚ 'ਚ ਸੂਰਿਆ ਨੇ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਭਾਰਤ ਨੂੰ 229 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ ਸੀ।



ਸੂਰਿਆ ਨੂੰ ਟੂਰਨਾਮੈਂਟ ਦੇ ਦੋ ਮੈਚਾਂ 'ਚ ਜ਼ਖਮੀ ਹਾਰਦਿਕ ਪਾਂਡਿਆ ਦੀ ਗੈਰ-ਮੌਜੂਦਗੀ 'ਚ ਮੌਕਾ ਮਿਲਿਆ, ਜਿਸ ਦਾ ਉਸ ਨੇ ਖੂਬ ਫਾਇਦਾ ਉਠਾਇਆ।



ਜਦਕਿ ਸ਼੍ਰੇਅਸ ਅਈਅਰ ਟੂਰਨਾਮੈਂਟ 'ਚ ਲਗਭਗ ਫੇਲ ਹੋ ਗਏ ਹਨ। 1 ਅਰਧ ਸੈਂਕੜੇ ਦੀ ਮਦਦ ਨਾਲ ਉਸ ਨੇ ਟੂਰਨਾਮੈਂਟ 'ਚ 22.33 ਦੀ ਔਸਤ ਨਾਲ ਸਿਰਫ 134 ਦੌੜਾਂ ਬਣਾਈਆਂ ਹਨ।



ਆਸਟ੍ਰੇਲੀਆ ਖਿਲਾਫ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਅਈਅਰ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ।



ਟੀਮ ਇੰਡੀਆ ਆਪਣਾ ਅਗਲਾ ਮੈਚ ਸ਼੍ਰੀਲੰਕਾ ਖਿਲਾਫ 2 ਨਵੰਬਰ ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇਗੀ, ਜਿਸ 'ਚ ਹਾਰਦਿਕ ਪਾਂਡਿਆ ਦੇ ਵਾਪਸੀ ਦੀ ਉਮੀਦ ਹੈ।



ਅਜਿਹੇ 'ਚ ਹਾਰਦਿਕ ਦੀ ਵਾਪਸੀ 'ਤੇ ਪਹਿਲਾਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੂਰਿਆ ਨੂੰ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾਵੇਗਾ। ਪਰ ਹੁਣ ਸ਼੍ਰੇਅਸ ਅਈਅਰ ਦੀ ਖ਼ਰਾਬ ਫਾਰਮ ਨੂੰ ਦੇਖਦੇ ਹੋਏ ਉਨ੍ਹਾਂ ਦੀ ਛੁੱਟੀ ਹੋ ਸਕਦੀ ਹੈ।



ਸੂਰਿਆ ਟੀਮ ਲਈ ਆਖਰੀ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਰੱਖਦਾ ਹੈ, ਜੋ ਇਕ ਹੋਰ ਪਲੱਸ ਪੁਆਇੰਟ ਹੋ ਸਕਦਾ ਹੈ। ਵਨਡੇ 'ਚ ਸੂਰਿਆ ਦੇ ਅੰਕੜੇ ਭਾਵੇਂ ਕੁਝ ਖਾਸ ਨਾ ਹੋਣ ਪਰ ਟੀਮ ਨੂੰ ਉਸ 'ਤੇ ਭਰੋਸਾ ਹੈ।



ਸੂਰਿਆ ਨੇ ਟੀ-20 ਇੰਟਰਨੈਸ਼ਨਲ 'ਚ ਟੀਮ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਆਪਣੇ ਵਨਡੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਰਿਆ ਨੇ ਹੁਣ ਤੱਕ 32 ਵਨਡੇ ਮੈਚਾਂ ਦੀਆਂ 30 ਪਾਰੀਆਂ 'ਚ 4 ਅਰਧ ਸੈਂਕੜਿਆਂ ਦੀ ਮਦਦ ਨਾਲ 718 ਦੌੜਾਂ ਬਣਾਈਆਂ ਹਨ।