ਦੁਨੀਆ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਕੋਲ 5 ਵਿਸ਼ਿਆਂ ਵਿੱਚ ਪੀਐਚਡੀ ਦੀ ਡਿਗਰੀ ਹੈ।



ਇਸ ਤੋਂ ਇਲਾਵਾ ਇਸ ਸਖ਼ਸ਼ ਕੋਲ ਇੱਕ-ਦੋ ਨਹੀਂ ਸਗੋਂ 18 ਭਾਸ਼ਾਵਾਂ ਦਾ ਗਿਆਨ ਹੈ।



ਹਰ ਕਿਸੇ ਨੂੰ ਸਿੱਖਿਆ ਦਾ ਅਧਿਕਾਰ ਹੈ। ਜ਼ਿਆਦਾਤਰ ਲੋਕ ਪੜ੍ਹ-ਲਿਖ ਕੇ ਕਾਮਯਾਬ ਬਣਨਾ ਚਾਹੁੰਦੇ ਹਨ।



ਪਰ ਕੀ ਤੁਸੀਂ ਇਸ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਬਾਰੇ ਜਾਣਦੇ ਹੋ?



ਇਹ ਵਿਅਕਤੀ ਕਿਸੇ ਵਿਕਸਤ ਦੇਸ਼ ਨਾਲ ਸਬੰਧਤ ਨਹੀਂ ਹੈ। ਸਗੋਂ ਇਹ ਵਿਅਕਤੀ ਅਫ਼ਰੀਕਾ ਦੇ ਕਿਸੇ ਦੇਸ਼ ਦਾ ਵਸਨੀਕ ਹੈ।



ਦੁਨੀਆ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਦਾ ਨਾਂ ਪ੍ਰੋ. ਅਬਦੁਲ ਕਰੀਮ ਬੰਗੂਰਾ (Prof. Abdul Karim Bangura) ਹੈ।



ਪ੍ਰੋ. ਬੰਗੂਰਾ ਨੇ ਇੱਕ-ਦੋ ਨਹੀਂ ਸਗੋਂ ਸਾਰੇ ਪੰਜ ਵਿਸ਼ਿਆਂ ਵਿੱਚ ਪੀਐਚਡੀ ਕੀਤੀ ਹੈ।



ਪ੍ਰੋ. ਅਬਦੁਲ ਕਰੀਮ ਬੰਗੂਰਾ ਨੇ 35 ਕਿਤਾਬਾਂ ਅਤੇ 250 ਵਿਦਵਾਨ ਲੇਖ ਲਿਖੇ ਅਤੇ ਸੰਪਾਦਿਤ ਕੀਤੇ ਹਨ। ਇਸ ਤੋਂ ਇਲਾਵਾ ਉਹ 2 ਜਾਂ 3 ਨਹੀਂ ਸਗੋਂ 18 ਭਾਸ਼ਾਵਾਂ ਦਾ ਗਿਆਨ ਹੈ।



ਪ੍ਰੋ. ਅਬਦੁਲ ਕਰੀਮ ਬੰਗੂਰਾ ਦੀਆਂ ਪੀਐਚਡੀ ਡਿਗਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ, ਵਿਕਾਸ ਅਰਥ ਸ਼ਾਸਤਰ ਵਿੱਚ ਪੀਐਚਡੀ, ਭਾਸ਼ਾ ਵਿਗਿਆਨ ਵਿੱਚ ਪੀਐਚਡੀ, ਕੰਪਿਊਟਰ ਸਾਇੰਸ ਵਿੱਚ ਪੀਐਚਡੀ ਅਤੇ ਗਣਿਤ ਵਿੱਚ ਪੀਐਚਡੀ ਕੀਤੀ ਹੈ।



ਇੰਨਾ ਹੀ ਨਹੀਂ ਉਸ ਕੋਲ ਇੰਟਰਨੈਸ਼ਨਲ ਸਟੱਡੀਜ਼ ਵਿੱਚ ਬੀਏ, ਇੰਟਰਨੈਸ਼ਨਲ ਅਫੇਅਰਜ਼ ਵਿੱਚ ਐਮਏ ਅਤੇ ਭਾਸ਼ਾ ਵਿਗਿਆਨ ਵਿੱਚ ਐਮਐਸ ਦੀਆਂ ਡਿਗਰੀਆਂ ਵੀ ਹਨ।