ਅਮਰੀਕੀਆਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 100 ਦਿਨਾਂ ਵਿੱਚ ਹੀ ਮੋਹ ਭੰਗ ਹੋ ਗਿਆ ਹੈ।

ਜੇਕਰ ਅੱਜ ਚੋਣਾਂ ਹੋਣ ਤਾਂ ਟਰੰਪ ਬੁਰੀ ਤਰ੍ਹਾਂ ਹਾਰ ਸਕਦੇ ਹਨ। ਇਹ ਖੁਲਾਸਾ ਤਾਜ਼ਾ ਜਨਤਕ ਰਾਏ ਸਰਵੇਖਣ ਵਿੱਚ ਹੋਇਆ ਹੈ। ਅਮਰੀਕੀ ਕੰਪਨੀ PRRI ਨੇ ਟਰੰਪ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ।

PRRI ਸਰਵੇਖਣ ਅਨੁਸਾਰ 52% ਅਮਰੀਕੀ ਨਾਗਰਿਕ ਟਰੰਪ ਨੂੰ ਇੱਕ ਖਤਰਨਾਕ ਤਾਨਾਸ਼ਾਹ ਮੰਨਦੇ ਹਨ।

ਸਰਵੇ ਮੁਤਾਬਕ 87% ਡੈਮੋਕਰੇਟ, 56% ਆਜ਼ਾਦ ਤੇ 17% ਰਿਪਬਲਿਕਨ ਵੀ ਟਰੰਪ ਨੂੰ ਤਾਨਾਸ਼ਾਹ ਮੰਨਦੇ ਹਨ।



ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਦੀ ਸ਼ਕਤੀ ਸੀਮਤ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਅਮਰੀਕੀ ਲੋਕਤੰਤਰ ਨੂੰ ਤਬਾਹ ਕਰ ਦੇਵੇਗਾ।

ਸਰਵੇਖਣ ਵਿੱਚ ਸ਼ਾਮਲ ਅਮਰੀਕੀਆਂ ਨੇ ਕਿਹਾ ਕਿ ਜੇਕਰ ਟਰੰਪ ਨੂੰ ਲਗਾਮ ਨਾ ਲਗਾਈ ਗਈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਲਈ ਖਤਰਾ ਖੜ੍ਹਾ ਹੋ ਜਾਏਗਾ।

ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਿਰਫ ਤਿੰਨ ਮਹੀਨਿਆਂ ਅੰਦਰ ਹੀ ਕਿਸੇ ਰਾਸ਼ਟਰਪਤੀ ਤੋਂ ਲੋਕ ਇੰਨੇ ਔਖੇ ਹੋ ਗਏ ਹੋਣ।

ਹਾਸਲ ਜਾਣਕਾਰੀ ਮੁਤਾਬਕ ਮਹਿੰਗਾਈ ਤੇ ਟੈਰਿਫ ਨਾਲ ਸਬੰਧਤ ਨੀਤੀਆਂ ਕਰਕੇ ਟਰੰਪ ਖਿਲਾਫ ਨਾਰਾਜ਼ਗੀ ਵਧੀ ਹੈ।

ਮੁਦਰਾਸਫੀਤੀ ਨਾਲ ਨਜਿੱਠਣ ਲਈ ਟਰੰਪ ਦੀ ਰਣਨੀਤੀ ਨੂੰ ਸਿਰਫ 35% ਸਮਰਥਨ ਮਿਲਿਆ ਹੈ।



ਇਸ ਦੇ ਨਾਲ ਹੀ ਟੈਰਿਫ 'ਤੇ ਸਮਰਥਨ ਵਿੱਚ ਵੀ 4-ਪੁਆਇੰਟ ਦੀ ਗਿਰਾਵਟ ਆਈ ਹੈ।

ਇਸ ਦੇ ਨਾਲ ਹੀ ਟੈਰਿਫ 'ਤੇ ਸਮਰਥਨ ਵਿੱਚ ਵੀ 4-ਪੁਆਇੰਟ ਦੀ ਗਿਰਾਵਟ ਆਈ ਹੈ।

ਹੁਣ ਆਰਥਿਕ ਪ੍ਰਬੰਧਨ 'ਤੇ 39% ਸਮਰਥਨ ਹੈ। ਅਮਰੀਕਾ ਵਿੱਚ ਇੱਕ ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਵਿਭਿੰਨਤਾ ਪ੍ਰੋਗਰਾਮ ਦੇ ਅੰਤ ਤੇ ਵਿਦਿਆਰਥੀ ਵੀਜ਼ਾ ਰੱਦ ਕਰਨ 'ਤੇ ਵੀ ਲੋਕਾਂ ਵਿੱਚ ਨਾਰਾਜ਼ਗੀ ਹੈ।

ਟਰੰਪ ਦੀ ਪ੍ਰਸਿੱਧੀ 70 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਚੋਣਾਂ ਹੋਣ ਤਾਂ ਟਰੰਪ ਹਾਰ ਸਕਦਾ ਹੈ।