Youtuber Aman Aujla on Rapper Nseeb Controversy: ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਚਾਏ ਵਿਧ ਟੀ ਪੋਡਕਾਸਟ ਵਿੱਚ ਦਿੱਤਾ ਇੰਟਰਵਿਊ ਹੈ। ਦੱਸ ਦੇਈਏ ਕਿ ਰੈਪਰ ਨਸੀਬ ਨੇ ਇਸ ਦੌਰਾਨ ਸਿੱਧੂ ਮੂਸੇਵਾਲਾ ਸਣੇ ਪੱਗ ਨੂੰ ਲੈ ਕਈ ਅਜਿਹੀਆਂ ਗੱਲਾਂ ਕਹੀਆਂ ਜਿਸਨੇ ਰੈਪਰ ਨਸੀਬ ਨੂੰ ਹਰ ਕਿਸੇ ਦੀਆਂ ਨਜ਼ਰਾਂ ਵਿੱਚ ਬੁਰਾ ਬਣਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਉਹ ਇਹ ਬਿਆਨ ਅੰਗਰੇਜ਼ੀ ’ਚ ਦੇ ਗਿਆ, ਜੋ ਲੋਕਾਂ ਨੂੰ ਜ਼ਿਆਦਾ ਗਲਤ ਲੱਗ ਗਿਆ। ਰੈਪਰ ਨੇ ਕਿਹਾ ਕਿ ਪੱਗ ਇਕੱਲੀ ਇਨ੍ਹਾਂ ਚੀਜ਼ਾਂ ਨਾਲ ਨਹੀਂ ਜੁੜੀ, ਪੱਗ ਦਾ ਵੱਖਰਾ ਰੋਹਬ ਤੇ ਕਿਰਦਾਰ ਹੈ। ਪੱਗ ਬੰਨ੍ਹਣ ਨਾਲ ਤੁਹਾਡਾ ਕਿਰਦਾਰ ਵੱਡਾ ਹੁੰਦਾ ਹੈ ਤੇ ਤੁਹਾਨੂੰ ਵੱਧ ਇੱਜ਼ਤ ਮਿਲਦੀ ਹੈ। ਆਪਣੇ ਪਹਿਰਾਵੇ ਤੇ ਕਲਚਰ ’ਤੇ ਮਾਣ ਰੱਖਣਾ ਚਾਹੀਦਾ ਹੈ। ਤਰਸੇਮ ਜੱਸੜ, ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇ ਵਾਲਾ ਨੇ ਪੱਗ ਨੂੰ ਦੁਨੀਆ ਭਰ ’ਚ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਪੱਗ ਸ਼ਹੀਦੀਆਂ ਦੇ ਕੇ ਮਿਲੀ ਹੈ। ਉਸ ਨੂੰ ਲੋਕ ਜ਼ਿਆਦਾ ਪਿਆਰ ਇਸੇ ਲਈ ਦਿੰਦੇ ਹਨ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੈ। ਅਖੀਰ ’ਚ ਨਸੀਬ ਨੇ ਇਹ ਵੀ ਕਿਹਾ ਕਿ ਉਹ ਬਹੁਤ ਨੀਵਾਂ ਤੇ ਸਭ ਤੋਂ ਮਾੜਾ ਹੈ। ਰੈਪਰ ਨਸੀਬ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਯੂਟਿਊਬਰ ਅਮਨ ਔਜਲਾ ਨੇ ਰੈਪਰ ਨਸੀਬ ਨੂੰ ਘੇਰ ਲਿਆ ਹੈ। ਇਸ ਬਿਆਨ ਉੱਪਰ ਰਿਐਕਟ ਕਰਦੇ ਹੋਏ ਅਮਨ ਔਜਲਾ ਨੇ ਕਿਹਾ ਸਫਾਈਆਂ ਨਾ ਦੇ ਹੁਣ @nseeb604 ਬੋਲਣ ਲੱਗੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ, ਤੇ ਗਲਤੀ ਮੰਨ ਲੈਣੀ ਚਾਹੀਦੀ ਆ, ਜਿਹੜੀ ਤੂੰ ਹਾਲੇ ਤੱਕ ਨਹੀਂ ਮੰਨਦਾ... ਦੇਖੋ ਅਮਨ ਦੀ ਇਹ ਪੋਸਟ... ਕਾਬਿਲੇਗੌਰ ਹੈ ਕਿ ਰੈਪਰ ਨਸੀਬ ਨੇ ਕਿਹਾ ਕਿ ਜੇਕਰ ਤੁਸੀਂ ਪੱਗ ਬੰਨ੍ਹਦੇ ਹੋ ਤਾਂ ਤੁਹਾਨੂੰ ਜ਼ਿਆਦਾ ਕੁੜੀਆਂ, ਜ਼ਿਆਦਾ ਸ਼ੋਹਰਤ ਤੇ ਜ਼ਿਆਦਾ ਪੈਸਾ ਇਸੇ ਗੱਲ ਨੂੰ ਉਸਨੇ ਅੰਗਰੇਜ਼ੀ ਵਿੱਚ ਵੀ ਦੁਹਰਾਇਆ। ਜਿਸ ਤੋਂ ਬਾਅਦ ਰੈਪਰ ਨਸੀਬ ਦਾ ਲਗਾਤਾਰ ਵਿਰੋਧ ਹੋਣ ਲੱਗ ਪਿਆ। ਹਾਲਾਂਕਿ ਹਰ ਕੋਈ ਉਸ ਨੂੰ ਮੁਆਫ਼ੀ ਮੰਗਣ ਲਈ ਕਹਿ ਰਿਹਾ ਹੈ। ਜਦਕਿ ਨਸੀਬ ਨੇ ਇਸ ਉੱਪਰ ਆਪਣਾ ਬਿਆਨ ਦੇ ਕਈ ਗੱਲਾਂ ਹੇਟਰਸ ਨੂੰ ਸੁਣਾਈਆਂ।