✕
  • ਹੋਮ

ਪਾਕਿਸਤਾਨ 'ਚ ਫੈਸ਼ਨ ਸ਼ੋਅ: ਸਿੱਖ ਮਾਡਲ ਨੇ ਲੁੱਟਿਆ ਮੇਲਾ

ਏਬੀਪੀ ਸਾਂਝਾ   |  16 May 2017 11:29 AM (IST)
1

2

3

4

ਫੈਸ਼ਨ ਸ਼ੋਅ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਸਿੱਖ ਵਿਆਹ ਦੀ ਉਪਰੋਕਤ ਸ਼ਾਹੀ ਅਤੇ ਵੱਖਰੀ ਦਿੱਖ ਵਾਲੇ ਲਿਬਾਜ਼ ਨੂੰ ਕਰਾਚੀ, ਇਸਲਾਮਾਬਾਦ ਸਹਿਤ ਹੋਰਨਾਂ ਵੱਡੇ ਸ਼ਹਿਰਾਂ ਵਿਚ ਕਰਾਏ ਜਾਣ ਵਾਲੇ ਫੈਸ਼ਨ ਸ਼ੋਅ 'ਚ ਵੀ ਸ਼ਾਮਲ ਕੀਤਾ ਜਾਵੇਗਾ

5

ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਫੈਸ਼ਨ ਸ਼ੋਅ ਦੀ ਮਾਰਫ਼ਤ ਪਾਕਿਸਤਾਨੀਆਂ ਨੂੰ ਸਿੱਖ ਵਿਆਹਾਂ ਦੇ ਸ਼ਾਹੀ ਲਿਬਾਜ਼ ਦੀ ਇਕ ਝਲਕ ਵਿਖਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਆਪਣੇ ਸ਼ੋਅ 'ਚ ਸਿੱਖ ਬ੍ਰਾਈਡ ਗਰੂਮ ਡ੍ਰੇਸ ਨੂੰ ਸ਼ਾਮਲ ਕਰਨ ਲਈ ਰਾਜ਼ੀ ਕਰਵਾਇਆ।

6

ਉਸ ਨੇ ਇਸ ਮੌਕੇ ਕੇਸਰੀ ਰੰਗ ਦੀ ਪਗੜੀ ਤੇ ਸ਼ੇਰਵਾਨੀ ਪਾਈ ਹੋਈ ਸੀ, ਜਦੋਂ ਕਿ ਇਸ ਰੈਂਪ ਵਾਕ ਵਿਚ ਉਸ ਦੀ ਸਾਥੀ ਮਹਿਲਾ ਮਾਡਲ ਨੇ ਲਾਲ ਸੁਰਖ਼ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ।

7

ਚੰਡੀਗੜ੍ਹ: ਪਾਕਿਸਤਾਨ 'ਚ ਪਹਿਲੀ ਵਾਰ ਕਿਸੇ ਵੱਡੇ ਪੱਧਰ ਦੇ ਫੈਸ਼ਨ ਸ਼ੋਅ 'ਚ ਸਿੱਖ ਵਿਆਹਾਂ ਦੇ ਲਿਬਾਜ਼ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪਾਕਿਸਤਾਨ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਖ਼ਦੀਜ਼ਾ ਅਤੇ ਉਬੈਦ ਦੁਆਰਾ ਲਾਹੌਰ ਦੇ ਹੋਟਲ 'ਚ ਕਰਾਏ ਗਏ ਉਪਰੋਕਤ ਫੈਸ਼ਨ ਸ਼ੋਅ 'ਚ ਪਾਕਿਸਤਾਨ ਦੇ ਪਹਿਲੇ ਸਿੱਖ ਮਾਡਲ ਤਰਨਜੀਤ ਸਿੰਘ ਨੇ ਸਿਰ 'ਤੇ ਦਸਤਾਰ ਸਜਾ ਕੇ ਅਤੇ ਹੱਥਾਂ 'ਚ ਤਲਵਾਰ ਫੜ੍ਹ ਕੇ ਰੈਂਪ ਵਾਕ ਕੀਤੀ।

  • ਹੋਮ
  • ਵਿਸ਼ਵ
  • ਪਾਕਿਸਤਾਨ 'ਚ ਫੈਸ਼ਨ ਸ਼ੋਅ: ਸਿੱਖ ਮਾਡਲ ਨੇ ਲੁੱਟਿਆ ਮੇਲਾ
About us | Advertisement| Privacy policy
© Copyright@2026.ABP Network Private Limited. All rights reserved.