Naresh Goyal Cancer Treatment: ਜੈੱਟ ਏਅਰਵੇਜ਼ (jet airways) ਦੇ ਸੰਸਥਾਪਕ ਨਰੇਸ਼ ਗੋਇਲ (Founder Naresh Goyal) ਨੂੰ ਕੈਂਸਰ ਦਾ ਪਤਾ ਲੱਗਾ ਹੈ। ਵੀਰਵਾਰ ਨੂੰ ਉਸ ਨੇ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਬੀਮਾਰੀ ਦੇ ਇਲਾਜ ਲਈ ਅੰਤਰਿਮ ਜ਼ਮਾਨਤ ਦੀ ਬੇਨਤੀ ਕੀਤੀ। ਦੱਸਿਆ ਗਿਆ ਕਿ ਨਰੇਸ਼ ਗੋਇਲ ਦੀ ਇਹ ਬਿਮਾਰੀ ਪ੍ਰਾਈਵੇਟ ਡਾਕਟਰਾਂ ਵੱਲੋਂ ਕਰਵਾਏ ਗਏ ਟੈਸਟਾਂ ਦੌਰਾਨ ਸਾਹਮਣੇ ਆਈ ਹੈ। ਹਾਲਾਂਕਿ, ਉਸ ਨੂੰ ਤੁਰੰਤ ਅੰਤਰਿਮ ਜ਼ਮਾਨਤ ਨਹੀਂ ਮਿਲ ਸਕੀ ਅਤੇ ਮੰਗਲਵਾਰ 20 ਫਰਵਰੀ ਤੱਕ ਉਡੀਕ ਕਰਨੀ ਪਵੇਗੀ।


ਵੀਰਵਾਰ ਨੂੰ ਅਦਾਲਤ ਵਿੱਚ ਕੀ ਹੋਇਆ


ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੇ 15 ਫਰਵਰੀ ਨੂੰ ਅਦਾਲਤ ਨੂੰ ਦੱਸਿਆ ਕਿ ਉਹ 'ਹੌਲੀ-ਹੌਲੀ ਵਧ ਰਹੇ ਕੈਂਸਰ' ਦੇ ਇਲਾਜ ਲਈ ਜ਼ਮਾਨਤ ਚਾਹੁੰਦੇ ਹਨ। ਇਸ ਤੋਂ ਬਾਅਦ ਅਦਾਲਤ ਨੇ ਗੋਇਲ ਦੀ ਮੈਡੀਕਲ ਰਿਪੋਰਟ ਦੀ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦਾ ਮੁਢਲਾ ਹੁਕਮ ਦਿੱਤਾ ਅਤੇ ਇਸ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਹੋਵੇਗੀ। ਦਰਅਸਲ, ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਨਰੇਸ਼ ਗੋਇਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਸੀ, ਜਿਸ ਦੇ ਜਵਾਬ ਵਿੱਚ ਮੁੰਬਈ ਦੀ ਅਦਾਲਤ ਨੇ ਮੈਡੀਕਲ ਬੋਰਡ ਨੂੰ 20 ਫਰਵਰੀ ਤੱਕ ਆਪਣੀ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਹੈ। ਜਸਟਿਸ ਐਮਜੀ ਦੇਸ਼ਪਾਂਡੇ ਨੇ ਮੈਡੀਕਲ ਬੋਰਡ ਨੂੰ ਗੋਇਲ ਦੀ ਬਿਮਾਰੀ ਦਾ ਪਤਾ ਲਗਾਉਣ ਅਤੇ ਇਹ ਦੱਸਣ ਲਈ ਵੀ ਕਿਹਾ ਕਿ ਕੀ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਹੋਵੇਗਾ ਜਾਂ ਨਹੀਂ।


ਮੈਡੀਕਲ ਜਾਂਚ ਦੀ ਜਨਵਰੀ 'ਚ ਦਿੱਤੀ ਗਈ ਸੀ ਇਜਾਜ਼ਤ


ਪਿਛਲੇ ਮਹੀਨੇ, ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ, ਵਿਸ਼ੇਸ਼ ਜੱਜ ਐਮਜੀ ਦੇਸ਼ਪਾਂਡੇ ਨੇ ਨਰੇਸ਼ ਗੋਇਲ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਡਾਕਟਰੀ ਜਾਂਚ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਕੱਲ੍ਹ ਨਰੇਸ਼ ਗੋਇਲ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਪ੍ਰਾਈਵੇਟ ਡਾਕਟਰਾਂ ਵੱਲੋਂ ਕਰਵਾਈ ਜਾਂਚ ਦੌਰਾਨ ਉਸ ਦੀ ਘਾਤਕ ਬਿਮਾਰੀ ਦਾ ਪਤਾ ਲੱਗਾ ਹੈ।


ਅਦਾਲਤ 'ਚ ਰੋ ਪਏ ਨਰੇਸ਼ ਗੋਇਲ, ਕਿਹਾ 'ਮੈਂ ਜੀਣ ਦੀ ਉਮੀਦ ਦਿੱਤੀ ਗੁਆ'


ਬੰਬੇ ਹਾਈ ਕੋਰਟ ਨੇ ਨਰੇਸ਼ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਅਤੇ ਰਿਹਾਈ ਦੀ ਮੰਗ ਕਰਨ ਵਾਲੀ ਗੋਇਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਜ਼ਮਾਨਤ ਲਈ ਸੈਸ਼ਨ ਕੋਰਟ ਤੱਕ ਪਹੁੰਚ ਕੀਤੀ ਸੀ। ਜਦੋਂ ਨਰੇਸ਼ ਗੋਇਲ 6 ਜਨਵਰੀ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਇਆ ਤਾਂ ਉਹ ਅਦਾਲਤ ਵਿੱਚ ਰੋ ਪਿਆ। ਗੋਇਲ ਨੇ ਜੱਜ ਨੂੰ ਬੇਨਤੀ ਕੀਤੀ ਕਿ ਉਸ ਨੂੰ ਕੋਈ ਡਾਕਟਰੀ ਸਹੂਲਤ ਨਾ ਦਿੱਤੀ ਜਾਵੇ, ਇਹ ਕਹਿੰਦਿਆਂ ਕਿ ਉਸ ਨੇ ਜੀਣ ਦੀ ਉਮੀਦ ਗੁਆ ਦਿੱਤੀ ਹੈ ਅਤੇ ਉਹ ਜੇਲ੍ਹ ਵਿਚ ਹੀ ਮਰਨਾ ਪਸੰਦ ਕਰੇਗਾ। ਇਸ ਤੋਂ ਬਾਅਦ 9 ਜਨਵਰੀ ਨੂੰ ਵਿਸ਼ੇਸ਼ ਜੱਜ ਨੇ ਗੋਇਲ ਨੂੰ ਮੈਡੀਕਲ ਚੈਕਅੱਪ ਲਈ ਪ੍ਰਾਈਵੇਟ ਡਾਕਟਰਾਂ ਨਾਲ ਸਲਾਹ ਕਰਨ ਦੀ ਇਜਾਜ਼ਤ ਦਿੱਤੀ ਸੀ। ਅਜਿਹੀ ਜਾਂਚ ਦੀ ਰਿਪੋਰਟ ਵਿੱਚ ਗੋਇਲ ਦੇ ਸਰੀਰ ਵਿੱਚ ਇੱਕ ਖਤਰਨਾਕ ਟਿਊਮਰ ਦਾ ਖੁਲਾਸਾ ਹੋਇਆ ਸੀ, ਜਿਸ ਤੋਂ ਬਾਅਦ ਗੋਇਲ ਨੇ ਅੰਤਰਿਮ ਮੈਡੀਕਲ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।


 ਕੀ ਹੈ ਮਾਮਲਾ ਨਰੇਸ਼ ਗੋਇਲ ਖਿਲਾਫ਼?


ਈਡੀ ਨੇ ਸੀਬੀਆਈ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਸ਼ੁਰੂ ਕੀਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਨਰੇਸ਼ ਗੋਇਲ ਨੂੰ 1 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਕੇਨਰਾ ਬੈਂਕ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਸੀ, ਜਿਸ ਵਿੱਚ ਨਰੇਸ਼ ਗੋਇਲ 'ਤੇ 7,000 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਦੋਸ਼ ਲਗਾਇਆ