✕
  • ਹੋਮ

13 ਪਿੰਡਾਂ ਦੇ ਖੇਤ ਮਜ਼ਦੂਰਾਂ ਸਿਰ ਸਾਢੇ 12 ਕਰੋੜ ਦਾ ਕਰਜ਼ਾ..

ਏਬੀਪੀ ਸਾਂਝਾ   |  18 Sep 2017 09:30 AM (IST)
1

ਇਸ ਸੰਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਸਬੰਧੀ ਸਰਵੇਖਣ ਦੀ ਰਿਪੋਰਟ ਅੱਜ ਟੀਚਰਜ਼ ਹੋਮ ਬਠਿੰਡਾ ਵਿੱਚ ਜਾਰੀ ਕੀਤੀ ਗਈ। ਇਹ ਸਰਵੇ 13 ਪਿੰਡਾ ਵਿੱਚ ਕੀਤਾ ਗਿਆ ਜਿਸ ਵਿੱਚ 1618 ਪਰਿਵਾਰਾਂ ਵਿੱਚੋਂ 1364 ਪਰਿਵਾਰਾਂ ਸਿਰ 12,47,20,499 ਰੁਪਏ ਦਾ ਕਰਜ਼ਾ ਹੈ ਤੇ ਇਹ ਕਰਜ਼ਾ ਪ੍ਰਤੀ ਪਰਿਵਾਰ 91,437 ਰੁਪਏ ਬਣਦਾ ਹੈ।

2

ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅਰਥਸ਼ਾਸਤਰ ਵਿਭਾਗ ਦੀ ਪ੍ਰੋਫੈਸਰ ਡਾ. ਅਨੁਪਮਾ

3

ਪੱਤਰਕਾਰ ਹਮੀਰ ਸਿੰਘ ਤੇ

4

ਮਜ਼ਦੂਰ ਜੱਥੇਬੰਦੀ ਮੁਤਾਬਿਕ 10 ਏਕੜ ਜ਼ਮੀਨ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਤੇ ਜਗੀਰਦਾਰਾਂ ਵੱਲੋਂ ਖੇਤ ਮਜ਼ਦੂਰਾਂ ਨੂੰ ਦਿੱਤੇ ਕਰਜ਼ੇ ਦੀ ਰਕਮ 1,92,69,900 ਰੁਪਏ ਬਣਦੀ ਹੈ।

5

ਉਨ੍ਹਾਂ ਦੱਸਿਆ ਕਿ ਖੇਤ ਮਜ਼ਦੂਰਾਂ ਵੱਲੋਂ ਬਿਮਾਰੀਆਂ ਦੇ ਇਲਾਜ ਲਈ 39,33,500 ਰੁਪਏ, ਘਰਾਂ ਦੀ ਉਸਾਰੀ ਲਈ 3,04,36,900 ਰੁਪਏ, ਘਰੇਲੂ ਲੋੜਾਂ ਅਤੇ ਦੋ ਵਕਤ ਦੀ ਰੋਟੀ ਦੇ ਆਹਰ ਲਈ 1, 76,96,110 ਰੁਪਏ ਤੇ ਧੀਆਂ-ਪੁੱਤਾਂ ਦੇ ਵਿਆਹਾਂ ਲਈ 1,79,16,475 ਰੁਪਏ ਕਰਜ਼ੇ ਦੀ ਰਕਮ ’ਚੋਂ ਖ਼ਰਚ ਕੀਤੇ ਗਏ ਹਨ।

6

ਦੋਸਤਾਂ-ਮਿੱਤਰਾਂ ਤੋਂ ਲਿਆ ਕਰਜ਼ਾ 77,82,300 ਰੁਪਏ ਤੇ ਦੁਕਾਨਦਾਰਾਂ ਤੋਂ ਲਏ ਸੌਦੇ ਦਾ ਕਰਜ਼ਾ 57 ਹਜ਼ਾਰ 500 ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ 18 ਤੋਂ 60 ਫ਼ੀਸਦੀ ਜਿਹੀਆਂ ਉਚੀਆਂ ਦਰਾਂ ’ਤੇ ਵਿਆਜ ਤਾਰਨਾ ਪੈ ਰਿਹਾ ਹੈ।

7

, ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ,

8

ਦਲਜੀਤ ਅਮੀ ਵੱਲੋਂ ਰਿਪੋਰਟ ’ਤੇ ਵਿਚਾਰ ਚਰਚਾ ਕੀਤੀ ਗਈ।

9

ਚੰਡੀਗੜ੍ਹ: ਪੰਜਾਬ ਵਿੱਚ ਖੇਤੀ ਸੰਕਟ ਨਾਲ ਜਿੱਥੇ ਕਰਜ਼ਈ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਉੱਥੇ ਹੀ ਕਰਜ਼ਈ ਮਜ਼ਦੂਰ ਵੀ ਕਰ ਰਹੇ ਹਨ। ਪਰ ਮਜ਼ਦੂਰਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਕਿਸਾਨਾਂ ਖੁਦਕੁਸ਼ੀਆਂ ਦੇ ਸਰਵੇ ਤਾਂ ਹੋ ਰਹੇ ਹਨ ਪਰ ਮਜ਼ਦੂਰਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਸਰਕਾਰ ਦੇ ਵਿਤਕਰ ਤੋਂ ਨਿਰਾਸ਼ ਮਜ਼ਦੂਰ ਜੱਥੇਬੰਦੀਆਂ ਨੇ ਖੇਤ ਮਜ਼ਦੂਰਾਂ ਸਿਰ ਚੜੇ ਕਰਜ਼ੇ ਦਾ ਸਰਵੇ ਕੀਤਾ। ਜਿਸਦੇ ਨਤੀਜੇ ਹੈਰਾਨ ਕਰਨ ਵਾਲੇ ਹਨ।

10

ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੇ ਕੋਆਪ੍ਰੇਟਿਵ ਸੁਸਾਇਟੀਆਂ ਦੇ ਕਰਜ਼ੇ ਦੀ ਰਕਮ 2,02,19,969 ਰੁਪਏ, 5 ਤੋਂ 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਤੋਂ ਲਿਆ ਕਰਜ਼ਾ 93,28,500 ਰੁਪਏ, 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਤੋਂ ਲਿਆ ਕਰਜ਼ਾ 85,84,400 ਰੁਪਏ, ਸੋਨਕਾਰਾਂ ਤੋਂ ਲਿਆ ਕਰਜ਼ਾ, ਰਿਸ਼ੇਤਦਾਰਾਂ ਤੋਂ ਲਿਆ ਕਰਜ਼ਾ 17,04,725 ਰੁਪਏ..

11

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਰਥ ਸਾਸ਼ਤਰ ਵਿਭਾਗ ਦੇ ਮੁਖੀ ਡਾ. ਸੁਖਪਾਲ ਸਿੰਘ,

  • ਹੋਮ
  • ਖੇਤੀਬਾੜੀ
  • 13 ਪਿੰਡਾਂ ਦੇ ਖੇਤ ਮਜ਼ਦੂਰਾਂ ਸਿਰ ਸਾਢੇ 12 ਕਰੋੜ ਦਾ ਕਰਜ਼ਾ..
About us | Advertisement| Privacy policy
© Copyright@2025.ABP Network Private Limited. All rights reserved.