✕
  • ਹੋਮ

ਬਰਨਾਲਾ 'ਚ ਜਾਪਾਨੀ ਮਸ਼ੀਨ ਨਾਲ ਝੋਨੇ ਦੀ ਲੁਆਈ, ਸਮੇਂ ਤੇ ਲੇਬਰ ਦੀ ਬਚਤ

ਏਬੀਪੀ ਸਾਂਝਾ   |  02 Jul 2019 04:53 PM (IST)
1

2

3

4

5

ਇਸ ਤੋਂ ਇਲਾਵਾ ਇਸ ਦੀ ਬਿਜਾਈ ਨਾਲ ਫਸਲ ਦੀ ਬਿਜਾਈ ਵੀ ਕਾਫੀ ਚੰਗੀ ਹੁੰਦੀ ਹੈ।

6

ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇਸ ਮਸ਼ੀਨ ਦਾ ਕੁੱਲ ਖਰਚਾ ਤਕਰੀਬਨ ਤਿੰਨ ਲੱਖ ਦੇ ਕਰੀਬ ਹੈ ਜਿਸ ਵਿੱਚੋਂ ਡੇਢ ਲੱਖ ਦੀ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।

7

ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਪਹਿਲਾਂ ਇੱਕ ਏਕੜ ਬਿਜਾਈ ਲਈ 3000 ਰੁਪਏ ਦੀ ਲੇਬਰ ਪੈਂਦੀ ਸੀ, ਹੁਣ ਮਸ਼ੀਨ ਨਾਲ ਸਾਰੇ ਖ਼ਰਚੇ ਮਿਲਾ ਕੇ ਵੀ ਮਹਿਜ਼ 200 ਰੁਪਏ ਦਾ ਖ਼ਰਚਾ ਆਉਂਦਾ ਹੈ। ਬਿਜਾਈ ਵੀ ਚੰਗੀ ਤੇ ਸਮਾਂ ਵੀ ਘੱਟ।

8

ਮਸ਼ੀਨ ਨਾਲ ਬਹੁਤ ਘੱਟ ਸਮੇਂ, ਘੱਟ ਲਾਗਤ ਵਿੱਚ ਤੇ ਚੰਗੇ ਤਰੀਕੇ ਨਾਲ ਰੇ-ਸਪਰੇਅ ਕੀਤੀ ਜਾ ਸਕਦੀ ਹੈ।

9

ਇਸ ਤੋਂ ਇਲਾਵਾ ਕਿਸਾਨ ਨੇ ਖੇਤਾਂ ਵਿੱਚ ਖਾਦ ਪਾਉਣ ਵਾਲੀ ਮਸ਼ੀਨ ਬਾਰੇ ਵੀ ਦੱਸਿਆ।

10

ਮਸ਼ੀਨ ਦਾ ਫਾਇਦਾ ਇਹ ਹੈ ਕਿ ਇੱਕ ਤਾਂ ਬੇਹੱਦ ਘੱਟ ਸਮੇਂ ਵਿੱਚ ਬਿਜਾਈ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਤੇ ਦੂਜਾ ਖ਼ਰਚਾ ਵੀ ਬਚਦਾ ਹੈ।

11

ਮਸ਼ੀਨ ਚਲਾ ਕੇ ਇਕੱਲਾ ਕਿਸਾਨ ਝੋਨਾ ਬੀਜ ਸਕਦਾ ਹੈ ਜਿਸ ਨਾਲ ਪੂਰੀ ਲੇਬਰ ਬਚ ਜਾਂਦੀ ਹੈ।

12

ਹੁਣ ਇਸ ਖ਼ਰਚ ਤੋਂ ਬਚਣ ਲਈ ਬਰਨਾਲਾ ਦੇ ਕਿਸਾਨ ਨੇ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ। ਇਸ ਤਕਨੀਕ ਨਾਲ ਉਨ੍ਹਾਂ ਦਾ ਕਾਫੀ ਖ਼ਰਚਾ ਬਚਿਆ।

13

ਜੇ ਕਿਸਾਨ ਇੱਕ ਏਕੜ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕਰਦਾ ਹੈ ਤਾਂ ਤਕਰੀਬਨ ਕਿਸਾਨ ਨੂੰ 3000 ਲੇਬਰ ਦੇਣੀ ਪੈਂਦੀ ਹੈ ਜੋ ਕਿਸਾਨਾਂ ਨੂੰ ਕਾਫੀ ਮਹਿੰਗਾ ਪੈਂਦਾ ਹੈ।

14

ਜਦੋਂ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਵੱਡੀ ਗਿਣਤੀ ਯੂਪੀ-ਬਿਹਾਰ ਦੇ ਪਰਵਾਸੀ ਮਜ਼ਦੂਰ ਖੇਤਾਂ ਵਿੱਚ ਹੱਥ ਨਾਲ ਝੋਨੇ ਦੀ ਲੁਆਈ ਕਰਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਮਹਿੰਗਾ ਰੇਟ ਦੇ ਕੇ ਝੋਨਾ ਲਵਾਉਣਾ ਪੈਂਦਾ ਹੈ।

15

ਉੱਧਰ ਖੇਤੀਬਾੜੀ ਅਧਿਕਾਰੀਆਂ ਨੇ ਵੀ ਇਸ ਮਸ਼ੀਨ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਹੈ।

16

ਬਰਨਾਲਾ: ਪਿੰਡ ਅਲਕੜਾ ਵਿੱਚ ਇੱਕ ਕਿਸਾਨ ਨੇ ਜਾਪਾਨੀ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਇਸ ਮਸ਼ੀਨ ਨਾਲ ਲੇਬਰ ਦੀ ਸਮੱਸਿਆ ਘਟੇਗੀ ਤੇ ਕਿਸਾਨਾਂ ਦਾ ਖ਼ਰਚਾ ਬਚੇਗਾ।

  • ਹੋਮ
  • ਖੇਤੀਬਾੜੀ
  • ਬਰਨਾਲਾ 'ਚ ਜਾਪਾਨੀ ਮਸ਼ੀਨ ਨਾਲ ਝੋਨੇ ਦੀ ਲੁਆਈ, ਸਮੇਂ ਤੇ ਲੇਬਰ ਦੀ ਬਚਤ
About us | Advertisement| Privacy policy
© Copyright@2025.ABP Network Private Limited. All rights reserved.