ਬਠਿੰਡਾ ਦੀ ਲੇਡੀ ਅਫਸਰ ਇੰਝ ਕਰ ਰਹੀ ਪਰਾਲੀ ਸਾੜਨ ਦਾ ਹੱਲ
Download ABP Live App and Watch All Latest Videos
View In Appਸਾਕਸ਼ੀ ਸਾਹਨੀ ਨੂੰ ਇਲਾਕੇ ਵਿੱਚ ਇਮਾਨਦਾਰੀ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ।
ਉਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਨੁਕਸਾਨ ਬਾਰੇ ਜਾਣਕਾਰੀ ਦੇ ਰਹੀ ਹੈ।
ਉਹ ਇਸ ਤੋਂ ਪਹਿਲਾਂ ਹੜ੍ਹ ਪੀੜਤਾਂ ਦੀ ਕਾਫ਼ੀ ਸਹਾਇਤਾ ਕੀਤੀ ਸੀ। ਰਾਹਤ ਲਈ ਸੁਵਿਧਾ ਮੁਹੱਈਆ ਕਰਾਈ ਸੀ।
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰ ਰਹੀ ਹੈ।
ਐਸਡੀਐਮ ਆਪਣੀ ਟੀਮਾਂ ਨਾਲ ਪਿੰਡਾਂ ਵਿੱਚ ਜਾ ਕੇ ਜਿੱਥੇ ਕਿਸਾਨਾਂ ਨੂੰ ਜਾਗਰੂਕ ਕਰਦੀ ਹੈ, ਉੱਥੇ ਆਪ ਖ਼ੁਦ ਖੇਤਾਂ ਵਿੱਚ ਪਰਾਲੀ ਇਕੱਠੀ ਕਰਦੀ ਹੈ।
ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ, ਐਨਜੀਓ ਤੇ ਐਨਐਸਐਸ ਵਲੰਟੀਅਰ ਨਾਲ ਮਿਲ ਕੇ ਮੁਹਿੰਮ ਛੇੜੀ ਹੈ। ਇਸ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਤਾਰੀਫ਼ ਹੋ ਰਹੀ ਹੈ।
ਉਹ ਇਕੱਠੀ ਕੀਤੀ ਪਰਾਲੀ ਤੋਂ ਬਿਜਲੀ ਬਣਾਉਣ ਲਈ ਉਸ ਨੂੰ ਬਿਜਲੀ ਪਲਾਂਟਾਂ ਵਿੱਚ ਭੇਜ ਰਹੀ ਹੈ।
ਚੰਡੀਗੜ੍ਹ: ਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਦੀ ਐਸਡੀਐਮ ਸਾਕਸ਼ੀ ਸਾਹਨੀ ਨੇ ਵੱਖਰੀ ਪਹਿਲਕਦਮੀ ਕੀਤੀ ਹੈ।
- - - - - - - - - Advertisement - - - - - - - - -