ਜ਼ਮੀਨ ਕੁਰਕ ਕਰਨ ਦਾ ਦੌਰਾ ਜਾਰੀ, ਅੱਕੇ ਕਿਸਾਨਾਂ ਨੇ ਸੂਦ ਖੋਰ ਦਾ ਪੁਤਲਾ ਫੂਕਿਆ...
ਇਸੇ ਦੌਰਾਨ ਜਗਮੋਹਨ ਸਿੰਘ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਦੱਸਿਆ ਕਿ ਕੁਰਕੀਆਂ ਅਤੇ ਕਬਜਾ ਵਰੰਟ ਅਤੇ ਹੋਰ ਭਖਦੀਆਂ ਤੇ ਲਮਕਦੀਆਂ ਮੰਗਾਂ ਸਬੰਧੀ ਪੰਜਾਬ ਭਰ ਦੇ ਜਿਲ੍ਹਾ ਹੈਡ ਕੁਆਟਰਾਂ ਤੇ 7 ਕਿਸਾਨ ਜੱਥੇਬੰਦੀਆਂ ਵੱਲੋਂ ਭਰਵੇਂ, ਜੋਸ਼ੀਲੇ ਅਤੇ ਰੋਹ ਭਰਪੂਰ ਧਰਨੇ ਦੇ ਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਜਿਸ ਵਿੱਚ ਹਜਾਰਾ ਦੀ ਗਿਣਤੀ ਵਿੱਚ ਸਾਡੀ ਜੱਥੇਬੰਦੀ ਦੇ ਕਿਸਾਨ ਹਿੱਸਾ ਲੈਣਗੇ।
ਉਨ੍ਹਾਂ ਕੱਲ ਨੂੰ ਡੀ.ਸੀ. ਦਫਤਰ ਪਟਿਆਲਾ ਵਿਖੇ ਜੋ ਬਾ ਮਿਸਾਲ ਧਰਨਾ ਲੱਗ ਰਿਹਾ ਹੈ। ਉਸ ਵਿੱਚ ਖਾਸ ਤੌਰ ਤੇ ਕਿਸਾਨਾਂ ਦੀਆਂ ਹੋ ਰਹੀਆਂ ਕੁਰਕੀਆਂ ਦੀ ਮੰਗ ਨੂੰ ਉਚੇਚੇ ਤੌਰ ਤੇ ਪੂਰੀ ਗੰਭੀਰਤਾ ਨਾਲ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਦੀ ਕਿਸਾਨ ਦੀਆਂ ਕੁਰਕੀਆਂ ਨਾ ਹੋਣ ਦੀ ਦੋਗਲੀ ਨੀਤੀ ਦਾ ਵਿਰੋਧ ਕੀਤਾ ਕਿ ਕੈਪਟਨ ਸਰਕਾਰ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵੇਗੀ। ਪਰੰਤੂ ਅਦਾਲਤਾਂ ਵੱਲੋਂ ਬਾਰ-ਬਾਰ ਕੁਰਕੀਆਂ ਦੇ ਆਊਡਰ ਆਉਣ ਕਾਰਨ ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ।
ਧਰਨੇ ਨੂੰ ਕੇਸਰ ਸਿੰਘ ਫਤਿਹਪੁਰ, ਅਵਤਾਰ ਸਿੰਘ ਕੌਰਜੀਵਾਲਾ, ਸੁਖਵਿੰਦਰ ਸਿੰਘ ਤੁਲੇਵਾਲ, ਦਾਰਾ ਸਿੰਘ ਪਹਾੜਪੁਰ ਅਤੇ ਇਨਕਲਾਬੀ ਲੋਕ ਮੋਰਚੇ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਸੰਬੋਧਨ ਕੀਤਾ। ਸਟੇਜ ਦੀ ਜਿੰਮੇਵਾਰੀ ਸਤਵੰਤ ਸਿੰਘ ਧਬਲਾਨ ਨੇ ਬਾਖੂਬੀ ਨਿਭਾਈ।
ਜੱਥੇਬੰਦੀ ਨੇ ਐਲਾਨ ਕੀਤਾ ਕਿ ਆਉਣ ਵਾਲੀ 7 ਜਨਵਰੀ ਤੇ ਇਸ ਧੋਖੇ ਬਾਜ ਦੇ ਰਿਸ਼ਤੇਦਾਰਾਂ ਦੇ ਪਿੰਡਾਂ ਅਤੇ ਨਾਲ ਲਗਦੇ ਪਿੰਡਾਂ ਮੰਡੀਆਂ ਤੇ ਸਾਂਝੀਆਂ ਥਾਵਾਂ ਤੇ ਉਸ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਜੰਗ ਸਿੰਘ ਭਠੇੜੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਰਸਟ ਪਿੰਡ ਦੀ ਨਹੀਂ ਇਲਾਕੇ ਵਿੱਚ ਕਿਸੇ ਵੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।
ਬੀਤੇ ਦਿਨ ਪਿੰਡ ਬਰਸਟ ਵਿੱਚ ਸੂਦ ਖੋਰ ਵੱਲੋਂ ਧੋਖੇ ਨਾਲ ਪਰਨੋਟਾਂ 'ਤੇ ਦਸਖਤ ਕਰਵਾ ਕੇ, ਉਸ ਦੀ ਜਮੀਨ ਜੋ 18 ਬਿਘੇ ਦੇ ਕਰੀਬ ਬਣਦੀ ਹੈ ਅਦਾਲਤ ਸਿਵਲ ਜੱਜ ਜੂਨੀਅਰ ਡਵੀਜਨ ਮਿਸ ਰਮਨਦੀਪ ਨੀਟੂ (ਡੀ.ਸੀ.ਐਸ.) ਵਲੋਂ ਕੁਰਕੀ ਦੇ ਆਡਰ ਲਿਆ ਕੇ ਜਮੀਨ ਦੀ ਨਿਲਾਮੀ ਆਪਣੇ ਹੱਕ ਵਿੱਚ ਕਰਵਾਉਣ ਲਈ ਕੀਤੀ ਜਾ ਰਹੀ ਚਾਰਾਜੋਈ ਦਾ ਇਲਾਕੇ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਨਾਲ ਹੀ ਉਨ੍ਹਾਂ ਨੇ ਸੂਦ ਖੋਰ ਦਾ ਪਿੰਡ ਵਿੱਚ ਹੀ ਪੁਤਲਾ ਫੂਕਿਆ।
ਪਟਿਆਲਾ: ਪੰਜਾਬ ਸਰਕਾਰ ਵੱਲੋਂ ਕਿਸਾਨ ਦੀ ਜ਼ਮੀਨ ਕੁਰਕ ਨਾ ਹੋਣ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦੀ ਜ਼ਮੀਨਾਂ ਦੀ ਕੁਰਕੀ ਧੜੱਲੇ ਨਾਲ ਜਾਰੀ ਹਨ।