ਹੁਣ ਅੰਗੂਰ ਬਦਲਣਗੇ ਕਿਸਾਨਾਂ ਦੀ ਕਿਸਮਤ
ਇਸ ਨਾਲ ਕਿਸਾਨਾਂ ਦੇ ਨਾਲ ਗਾਹਕਾਂ ਨੂੰ ਵੀ ਫ਼ਾਇਦਾ ਹੋਏਗਾ। ਗਾਹਕਾਂ ਨੂੰ ਹਰ ਮੌਸਮ ਵਿੱਚ ਸਸਤੇ ਮੁੱਲ ਉੱਤੇ ਅੰਗੂਰ ਮਿਲ ਜਾਵੇਗਾ। ਇਸ ਦੇ ਨਾਲ ਅੰਗੂਰ ਤੋਂ ਬਣਨ ਵਾਲੇ ਪਦਾਰਥ ਜਾਂ ਜੂਸ ਵਗ਼ੈਰਾ ਵੀ ਮਾਰਕੀਟ ਵਿੱਚ ਵਾਧਾ ਹੋਵੇਗਾ। ਇਹ ਸਾਰੇ ਸਸਤੇ ਭਾਅ ਤੇ ਗਾਹਕਾਂ ਨੂੰ ਮਿਲ ਸਕਣਗੇ।
ਵਿਗਿਆਨੀਆਂ ਨੇ ਬਾਰਾਂਮਾਹ ਅੰਗੂਰ ਦੀ ਕਿਸਮ ਤੋਂ ਇਹ ਕਿਸਮ ਤਿਆਰ ਕੀਤੀ ਹੈ। ਇਸ ਕਿਸਮ ਦਾ ਅੰਗੂਰ ਠੰਢ ਯਾਨੀ ਸਰਦੀਆਂ ਵਿੱਚ ਵੀ ਭਰਪੂਰ ਫ਼ਸਲ ਦੇਵੇਗਾ। ਇਸ ਨਾਲ ਹੁਣ ਕਿਸਾਨ ਕਿਸੇ ਵੀ ਮੌਸਮ ਵਿੱਚ ਅੰਗੂਰ ਪੈਦਾ ਕਰ ਕੇ ਬਾਜ਼ਾਰ ਵਿੱਚ ਵੇਚ ਸਕਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਕਿਸਮ ਭਾਰਤ ਵਿੱਚ ਵਿਕਸਤ ਹੋ ਗਈ ਤਾਂ ਅੰਗੂਰ ਦੇ ਖੇਤਰ ਵਿੱਚ ਭਾਰਤ ਵਿੱਚ ਕ੍ਰਾਂਤੀਕਾਰੀ ਯੁੱਗ ਦੀ ਸ਼ੁਰੂਆਤ ਹੋ ਜਾਵੇਗੀ ਕਿਉਂਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਧ ਜਾਵੇਗੀ।
ਪਰ ਹੁਣ ਸਮਝ ਲਵੋ ਕਿ ਇਹ ਹੁਣ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਹੈ। ਅੰਗੂਰ ਦੀ ਨਵੀਂ ਕਿਸਮ ਨਾਲ ਸਾਲ ਵਿੱਚ ਇੱਕ ਵਾਰ ਹੀ ਨਹੀਂ ਬਲਕਿ ਪੂਰੇ ਸਾਲ ਫ਼ਸਲ ਲੈ ਸਕਦੇ ਹੋ। ਮਤਲਬ ਕਈ ਗੁਣਾ ਜ਼ਿਆਦਾ ਕਮਾਈ। ਇਸ ਤੋਂ ਪਹਿਲਾਂ ਇਹ ਸੰਭਵ ਨਹੀਂ ਸੀ ਪਰ ਹੁਣ ਛੋਟੇ ਜਿਹੇ ਇਜ਼ਰਾਈਲ ਦੇਸ਼ ਨੇ ਇਹ ਸੰਭਵ ਕਰ ਦਿੱਤਾ। ਇਜ਼ਰਾਈਲ ਨੇ ਅੰਗੂਰ ਦੀ ਹੁਣ ਅਜਿਹੀ ਕਿਸਮ ਤਿਆਰ ਕੀਤੀ ਹੈ ਜਿਸ ਤੋਂ ਪੂਰੇ ਸਾਲ ਅੰਗੂਰ ਨਿਕਲਦੇ ਹਨ।
ਚੰਡੀਗੜ੍ਹ: ਜੇਕਰ ਤੁਹਾਡੇ ਕੋਲ ਅੰਗੂਰਾਂ ਦੇ ਬਾਗ਼ ਹਨ ਜਾਂ ਬਾਗ਼ ਲਾਉਣ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੈ। ਬਲਕਿ ਇੰਜ ਕਹਿ ਲਵੋ ਇਹ ਖ਼ਬਰ ਲਾਟਰੀ ਨਿਕਲਣ ਤੋਂ ਘੱਟ ਨਹੀਂ। ਅੰਗੂਰ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਤੋਂ ਸਾਲ ਵਿੱਚ ਇੱਕ ਵਾਰ ਫ਼ਸਲ ਮਿਲਦੀ ਹੈ। ਮਤਲਬ ਕਿ ਸਾਲ ਵਿੱਚ ਇੱਕ ਸੀਜ਼ਨ ਵਿੱਚ ਹੀ ਅੰਗੂਰ ਦੀ ਫ਼ਸਲ ਹੁੰਦੀ ਹੈ।