ਲਾਈਵ ਹੋ ਕੇ ਸਪਰੇਅ ਪੀਣ ਵਾਲੇ ਕਿਸਾਨ ਖਿਲਾਫ ਪ੍ਰਦਰਸ਼ਨ, ਮਾਮਲਾ ਦਰਜ ਕਰਨ ਦੀ ਮੰਗ
ਏਬੀਪੀ ਸਾਂਝਾ | 03 Dec 2019 04:52 PM (IST)
1
ਹੁਣ ਕਿਸਾਨ ਜਥੇਬੰਦੀ ਧਰਨਾ ਲਾ ਕੇ ਸੌਦਾਗਰ ਸਿੰਘ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
2
ਕਿਸਾਨਾਂ ਨੇ ਕਿਹਾ ਕਿ ਸੌਦਾਗਰ ਸਿੰਘ ਦਾ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਉਸ ਕੋਲ ਜ਼ਮੀਨ ਦਾ ਇੰਤਕਾਲ ਹੈ, ਨਾ ਹੀ ਕੋਈ ਕਬਜ਼ਾ ਹੈ। ਨਕਲੀ ਰਜਿਸਟਰੀ ਕਰਵਾ ਕੇ ਸੌਦਾਗਰ ਸਿੰਘ ਤੇ ਉਸ ਦਾ ਪਰਿਵਾਰ 5 ਏਕੜ ਜ਼ਮੀਨ ਹਥਿਆਉਣਾ ਚਾਹ ਰਿਹਾ ਹੈ।
3
ਬਠਿੰਡਾ: ਪਿੰਡ ਜਿਉਂਦ ਵਿੱਚ ਕਿਸਾਨ ਸੌਦਾਗਰ ਸਿੰਘ ਵੱਲੋਂ ਲਾਈਵ ਹੋ ਕੇ ਸਪਰੇਅ ਪੀਣ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਰਾਮਪੁਰਾ ਦਾ ਘਿਰਾਉ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮੁਤਾਬਕ ਕਿਸਾਨ ਸੌਦਾਗਰ ਸਿੰਘ ਨੇ ਇਹ ਸਾਰਾ ਡਰਾਮਾ ਰਚ ਕੇ ਸਪਰੇਅ ਪੀਤੀ ਹੈ।