ਕਿਸਾਨਾਂ ਲਈ ਖ਼ੁਸ਼ਖ਼ਬਰੀ! ਫੌਡਰਬੀਟ ਵਧਾਏਗਾ ਪਸ਼ੂਆਂ ਦਾ ਦੁੱਧ
ਪਸ਼ੂ ਨੂੰ ਇੱਕ ਦਿਨ ਇਸ ਨੂੰ ਪਾਇਆ ਜਾਂਦਾ ਹੈ ਤਾਂ ਅਗਲੇ ਦਿਨ ਫਿਰ ਪਸ਼ੂ ਇਸ ਦੇ ਇੰਤਜ਼ਾਰ ਵਿੱਚ ਰਹਿੰਦਾ ਹੈ। ਇਸ ਵਿੱਚ ਫਾਈਬਰ, ਪ੍ਰੋਟੀਨ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹੈ। ਕਿਸਾਨ ਰਾਧੇ ਸ਼ਿਆਮ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਨੂੰ ਬੀਜ ਗੁਜਰਾਤ ਵਿੱਚੋਂ ਲਾਉਣਾ ਪੈਂਦਾ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਦਾ ਬੀਜ ਹਰਿਆਣਾ ਵਿੱਚ ਵੀ ਮਿਲੇ।
ਕਿਸਾਨ ਦਾ ਕਹਿਣਾ ਹੈ ਕਿ ਇਸ ਨੂੰ ਸ਼ਲਗਮ ਦੀ ਤਰ੍ਹਾਂ ਉਖਾੜ ਸਕਦੇ ਹਾਂ ਕਿਉਂਕਿ ਜਦੋਂ ਉਹ ਪੱਕ ਜਾਂਦਾ ਹੈ ਤਾਂ ਸੌਖ ਨਾਲ ਜ਼ਮੀਨ ਵਿੱਚੋਂ ਬਾਹਰ ਕੱਢ ਸਕਦੇ ਹਾਂ। ਇਸ ਨੂੰ ਕਿਸਾਨ ਜੇਕਰ ਅਪ੍ਰੈਲ ਵਿੱਚ ਕੱਟਦੇ ਹਨ ਤਾਂ ਖੇਤ ਵਿੱਚ ਹੀ ਰੱਖ ਕੇ ਜੂਨ ਤੱਕ ਵਰਤ ਸਕਦੇ ਹਨ।
ਇਸ ਦਾ ਬੀਜ 2200 ਤੋਂ 2500 ਰੁਪਏ ਪ੍ਰਤੀ ਕਿੱਲੋਗਰਾਮ ਤੱਕ ਆਉਂਦਾ ਹੈ। ਇੱਕ ਏਕੜ ਵਿੱਚ ਕਰੀਬ ਚਾਰ ਕਿੱਲੋਗਰਾਮ ਬੀਜ ਲੱਗਦਾ ਹੈ। ਇਸ ਨੂੰ ਪਾਲਕ ਦੀ ਤਰ੍ਹਾਂ ਬੀਜਿਆ ਜਾ ਸਕਦਾ ਹੈ। ਇਸ ਨੂੰ ਘੱਟ ਤੋਂ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ।
ਉਹ ਫੌਡਰਬੀਟ ਦਾ ਬੀਜ ਗੁਜਰਾਤ ਤੋਂ ਲਿਆਏ ਸਨ। ਇਹ ਬੀਜ ਫ਼ਰਾਂਸ ਤੋਂ ਆਉਂਦਾ ਹੈ। ਕਿਸਾਨ ਦਾ ਦਾਅਵਾ ਹੈ ਕਿ ਇਸ ਨੂੰ ਖਾਣ ਨਾਲ ਪਸ਼ੂ ਦੇ ਦੁੱਧ ਵਿੱਚ ਬਹੁਤ ਵਾਧਾ ਹੋਇਆ ਹੈ। ਪਸ਼ੂ ਇਸ ਨੂੰ ਚਾਅ ਨਾਲ ਖਾਂਦੇ ਹਨ
ਚੰਡੀਗੜ੍ਹ: ਪਸ਼ੂ ਪਾਲਨ ਵਾਲੇ ਕਿਸਾਨਾਂ ਲਈ ਇੱਕ ਖ਼ੁਸ਼ਖ਼ਬਰੀ ਹੈ। ਹੁਣ ਇੱਕ ਨਵੇਂ ਤੇ ਪੌਸ਼ਟਿਕ ਚਾਰੇ ਦੀ ਖੋਜ ਹੋ ਗਈ ਹੈ। ਫੌਡਰਬੀਟ (fodder beet) ਪਸ਼ੂਆਂ ਲਈ ਉੱਚ ਗੁਣਵੱਤਾ ਵਾਲਾ ਚਾਰਾ ਸਾਬਤ ਹੋ ਸਕਦਾ ਹੈ। ਇਸ ਨੂੰ ਕਿਸਾਨ ਗਰਮੀਆਂ ਵਿੱਚ ਚਾਰੇ ਦੀ ਕਮੀ ਵਿੱਚ ਵਰਤ ਸਕਦੇ ਹਨ। ਭਿਵਾਨੀ ਜ਼ਿਲ੍ਹੇ ਦੇ ਪਿੰਡ ਮਾਨਹੇਰੂ ਦੇ ਕਿਸਾਨ ਰਾਧੇ ਸ਼ਿਆਮ ਸ਼ਰਮਾ ਨੇ ਇਸ ਨੂੰ ਆਪਣੇ ਖੇਤ ਵਿੱਚ ਉਗਾਇਆ ਹੈ।
ਇਸ ਦੇ ਪੱਤੇ ਵੀ ਵਾਰ-ਵਾਰ ਤੁੜਾਈ ਕਰਕੇ ਚਾਰੇ ਦੇ ਰੂਪ ਵਿੱਚ ਵਰਤ ਸਕਦੇ ਹਾਂ। ਦੋ ਮਹੀਨੇ ਵਿੱਚ ਇਹ ਦੋ ਕਿੱਲੋਗਰਾਮ ਤੱਕ ਹੋ ਜਾਂਦਾ ਹੈ। ਜਦੋਂਕਿ ਅਪ੍ਰੈਲ ਤੱਕ ਇਸ ਦਾ ਭਾਰ ਅੱਠ ਕਿੱਲੋਗਰਾਮ ਤੱਕ ਪਹੁੰਚ ਜਾਂਦਾ ਹੈ। ਕਿਸਾਨ ਕੁਹਾੜੀ ਨਾਲ ਇਸ ਦੇ 250 ਗਰਾਮ ਤੱਕ ਦੇ ਟੁਕੜੇ ਕਰ ਪਸ਼ੂਆਂ ਨੂੰ ਪਾ ਸਕਦੇ ਹਨ।