ਜਾਣੋ ਕੀ ਹੈ ਮਾਲਵੇ ਦੇ ਪਿੰਡਾਂ 'ਚ ਭਾਰੀ ਬਰਫ਼ਬਾਰੀ ਦੀਆਂ ਸੱਚ, ਸੋਸ਼ਲ ਮੀਡੀਆ 'ਤੇ ਆਇਆ ਹਿੱਲ ਸਟੇਸ਼ਨ ਵਰਗੀਆਂ ਤਸਵੀਰਾਂ ਦਾ ਹੜ੍ਹ
ਕਿਸਾਨ ਗੁਰਪ੍ਰੀਤ ਸਿੰਘ ਤੇ ਜੀਤ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀ ਗੜੇਮਾਰੀ ਨਹੀਂ ਦੇਖੀ।
ਦੇਖਦੇ ਹੀ ਦੇਖਦੇ ਜ਼ਿਲ੍ਹੇ ਦੇ ਪਿੰਡ ਸੰਦੌੜ, ਮਾਣਕੀ, ਪੰਜਗਰਾਈਆਂ ਤੇ ਬਾਪਲਾ ਵਿੱਚ ਗੜਿਆਂ ਦੀ ਸਫੈਦ ਵਿਛ ਗਈ।
ਕਣਕ ਦੇ ਮੁਕਾਬਲੇ ਸਬਜ਼ੀਆਂ ਦਾ ਨੁਕਸਾਨ ਵਧੇਰੇ ਹੋਇਆ ਹੈ।
ਰਾਤ ਸਮੇਂ ਗੜਿਆਂ ਦੇ ਰੂਪ ਵਿੱਚ ਪਈ ਬਰਫ਼ ਅਗਲੇ ਦਿਨ ਵੀ ਖੇਤਾਂ ਵਿੱਚ ਪਈ ਰਹੀ।
ਮੱਠੀ ਧੁੱਪ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਬਹੁਤੀ ਫ਼ਸਲ ਖ਼ਰਾਬ ਹੋ ਗਈ।
ਕੁਦਰਤ ਦੀ ਕਰੋਪੀ ਦਾ ਸ਼ਿਕਾਰ ਇੱਕ ਵਾਰ ਫਿਰ ਕਿਸਾਨ ਹੀ ਹੋਇਆ ਹੈ, ਜਿਸ ਦਾ ਜਾਨੀ ਨਹੀਂ ਪਰ ਮਾਲੀ ਨੁਕਸਾਨ ਕਾਫੀ ਹੋ ਚੁੱਕਿਆ ਹੈ।
ਭਾਰੀ ਬਰਫ਼ਬਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਬੇਹੱਦ ਵਧਾ ਦਿੱਤੀਆਂ।
ਇਸ ਘਟਨਾ ਨੂੰ ਦੋ ਦਿਨ ਬੀਤ ਗਏ ਹਨ, ਪਰ ਹਾਲੇ ਤਕ ਕਿਸਾਨਾਂ ਦੀ ਸਾਰ ਲੈਣ ਲਈ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਇੱਕ ਗਿੱਠ ਤੋਂ ਲੈਕੇ ਇੱਕ ਫੁੱਟ ਤਕ ਗੜੇਮਾਰੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਟਰੈਕਟਰ ਰਾਹੀਂ ਗੜੇਮਾਰੀ ਹਟਾ ਕੇ ਰਾਹ ਸਾਫ ਕਰਨੇ ਪਏ।
ਇਹ ਘਟਨਾ ਦੋ ਦਿਨ ਪੁਰਾਣੀ ਹੈ, ਜਦ ਸ਼ਾਮ ਨੂੰ ਪਏ ਮੀਂਹ ਦੌਰਾਨ ਅਚਾਨਕ ਗੜੇ ਪੈਣੇ ਵੀ ਸ਼ੁਰੂ ਹੋ ਗਏ।
ਦਰਅਸਲ, ਇਹ ਗੜੇਮਾਰੀ ਦਾ ਅਸਰ ਹੈ, ਜਿਸ ਕਾਰਨ ਕਈ ਪਿੰਡਾਂ ਦੇ ਖੇਤ, ਸੜਕਾਂ ਤੇ ਘਰਾਂ ਦੇ ਵਿਹੜੇ ਤਕ ਚਿੱਟੇ ਹੋ ਗਏ।
ਸੰਗਰੂਰ: ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਭਾਰੀ ਬਰਫ਼ਬਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋਕਿ ਸੱਚ ਹੈ। ਪਰ ਇਹ ਬਰਫ਼ਬਾਰੀ ਨਹੀਂ ਗੜੇਮਾਰੀ ਹੈ।