252 ਕਰੋੜੀ ਖੇਡ ਨੂੰ ਲੱਤ ਮਾਰ ਚੁਣੀ ਖੇਤੀ, ਯੂ-ਟਿਊਬ ਤੋਂ ਸਿੱਖਿਆ ਖੇਤੀ ਕਰਨਾ ਤੇ ਹੁਣ...
ਇਸ ਦੇ ਬਾਅਦ ਉਸ ਨੇ ਨੇੜੇ-ਤੇੜੇ ਦੇ ਕਿਸਾਨਾਂ ਦੀ ਮਦਦ ਵੀ ਲਈ। ਪਹਿਲੀ ਕੋਸ਼ਿਸ਼ ਵਿੱਚ ਉਸ ਨੇ 57000 ਕਿਲੋਗਰਾਮ ਸਵੀਟ ਪਟੈਟੋ (ਸ਼ਕਰਕੰਦੀ) ਉਗਾਏ। ਬਰਾਊਨ ਚਾਹੁੰਦੇ ਤਾਂ ਇਸ ਨੂੰ ਵੇਚ ਸਕਦੇ ਸਨ ਪਰ ਉਸ ਨੇ ਪੂਰੀ ਫ਼ਸਲ ਜ਼ਰੂਰਤਮੰਦਾਂ ਨੂੰ ਵੰਡਣ ਦਾ ਫ਼ੈਸਲਾ ਕੀਤਾ।
ਫਿਰ ਵਲੰਟੀਅਰਾਂ ਦੇ ਸਹਿਯੋਗ ਨਾਲ ਸਵੀਟ ਪੋਟੈਟੋ ਤੇ ਦੂਜੀਆਂ ਫ਼ਸਲਾਂ ਦੀ ਖੇਤੀ ਕਰਦੀ ਹੈ। ਪੈਦਾਵਾਰ ਜ਼ਰੂਰਤਮੰਦਾਂ ਵਿੱਚ ਵੰਡ ਦਿੰਦੀ ਹੈ। ਬ੍ਰਾਊਨ ਦਾ ਉਦੇਸ਼ ਪੂਰੇ ਨਾਰਥ ਕੈਰੋਲੀਨਾ ਵਿੱਚ ਭੁੱਖ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭਲੇ ਹੀ ਬਹੁਤ ਸੰਪੰਨ ਦੇਸ਼ ਦਿੱਸਦਾ ਹੈ ਪਰ ਹੁਣ ਵੀ ਕਈ ਲੋਕ ਦੋ ਵਖ਼ਤ ਦੀ ਰੋਟੀ ਨਹੀਂ ਜਟਾ ਸਕਦੇ।
ਬਰਾਊਨ ਨੇ ਐਨਐਫਐਲ ਤੋਂ ਜਿਹੜੇ ਪੈਸਾ ਕਮਾਏ ਸੀ, ਉਸ ਨਾਲ ਉਸ ਨੇ ਤਿੰਨ ਹਜ਼ਾਰ ਏਕੜ ਜ਼ਮੀਨ ਖ਼ਰੀਦੀ ਪਰ ਇਹ ਵੱਡਾ ਸੰਕਟ ਸੀ ਕਿ ਉਸ ਨੂੰ ਖੇਤੀ ਨਹੀਂ ਆਉਂਦੀ ਸੀ। ਇਹ ਸਮੱਸਿਆ ਯੂ-ਟਿਊਬ ਜ਼ਰੀਏ ਸੁਲਝਾ ਲਈ। ਘੰਟਿਆਂ ਤੱਖ ਖੇਤੀ ਨਾਲ ਜੁੜੇ ਵੀਡੀਓ ਦੇਖੇ।
ਬੇਘਰੇ ਲੋਕਾਂ, ਹਸਪਤਾਲਾਂ ਗ਼ਰੀਬਾਂ ਵਿੱਚ ਉਨ੍ਹਾਂ ਨੇ ਇਹ ਮੁਫ਼ਤ ਵਿੱਚ ਵੰਡ ਦਿੱਤੀ। ਇਸ ਤੋਂ ਬਾਅਦ ਜੇਸਨ ਨੇ ਲੂਈਸਬਰਗ ਵਿੱਚ ਹੀ ਵਿਜ਼ਡਨ ਫ਼ਾਰ ਲਾਈਫ਼ ਤੇ ਫਾਸਟ ਫਰੂਟ ਫਾਰਮ ਨਾਮ ਦੀ ਸੰਸਥਾ ਸ਼ੁਰੂ ਕੀਤੀ। ਇੱਥੇ ਸੰਸਥਾ ਲੋਕਾਂ ਵਿੱਚ ਜਾ ਕੇ ਫ਼ੰਡ ਜੁਟਾਉਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਨਐਫਐਲ ਦੀ ਕਿਸੇ ਟੀਮ ਦਾ ਕੰਟਰੈਕਟ ਪਾਉਣਾ ਨੌਜਵਾਨ ਖਿਡਾਰੀਆਂ ਦਾ ਸਭ ਤੋਂ ਵੱਡਾ ਸੁਫ਼ਨਾ ਹੁੰਦਾ ਹੈ। 2014 ਤੋਂ ਬਰਾਊਨ ਨੇ ਜਦੋਂ ਸੇਂਟ ਲੂਈਸ ਟੀਮ ਛੱਡਣ ਦਾ ਫ਼ੈਸਲਾ ਕੀਤਾ ਸੀ ਤਾਂ ਇਹ ਐਨਐਫਐਲ ਵਿੱਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀ ਸਨ।
ਲੂਈਸਬਰਗ (ਅਮਰੀਕਾ): ਜੇਸਨ ਬ੍ਰਾਊਜ਼ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 37 ਮਿਲੀਅਨ ਡਾਲਰ (ਕਰੀਬ 252 ਕਰੋੜ ਰੁਪਏ) ਦੀ ਨੈਸ਼ਨਲ ਫੁਟਬਾਲ ਲੀਗ (ਐਨਐਲਐਫ) ਦੀ ਖੇਡ ਛੱਡ ਕੇ ਖੇਤੀ ਸ਼ੁਰੂ ਕਰ ਦਿੱਤੀ। ਇਹ ਖੇਡ ਅਮਰੀਕਨ ਰੱਬੀ ਨਾਲ ਮਿਲਦੀ-ਜੁਲਦੀ ਹੈ। ਅਮਰੀਕਾ ਦੀ ਐਨਐਲਐਫ ਖੇਡ ਨੂੰ ਸਭ ਤੋਂ ਜ਼ਿਆਦਾ ਪੈਸੇ ਵਾਲੀ ਲੀਗ ਹੈ।