ਮੰਡੀਆਂ ਵਿੱਚ ਰੁਲ ਰਿਹਾ ਅੰਨਦਾਤਾ...!
ਕਿਸਾਨ ਦੱਸਦੇ ਹਨ ਕਿ ਇੱਕ ਹਫ਼ਤੇ ਤੋਂ ਅਸੀਂ ਆਪਣੀ ਫ਼ਸਲ ਦੀ ਰਾਖੀ ਬੈਠੇ ਹਾਂ, ਹਾਲੇ ਤਕ ਖਰੀਦਣ ਲਈ ਕੋਈ ਨਹੀਂ ਆਇਆ।
ਇਸ ਮੰਡੀ ਵਿੱਚ ਨਾ ਕਿਸਾਨਾਂ ਲਈ ਤੇ ਨਾ ਜਿਣਸ ਨੂੰ ਠੀਕ ਤਰੀਕੇ ਨਾਲ ਰੱਖਣ ਕੋਈ ਖਾਸ ਪ੍ਰਬੰਧ ਵੀ ਨਹੀਂ ਹਨ।
ਉੱਧਰ ਦੂਜੇ ਪਾਸੇ ਤਲਵੰਡੀ ਸਾਬੋ ਦੇ ਪਿੰਡ ਚੱਠੇ ਵਾਲਾ ਦੀ ਮੰਡੀ ਵਿੱਚ ਕਿਸਾਨ ਆਪਣੀ ਫ਼ਸਲ ਇੱਕ ਹਫ਼ਤੇ ਤੋਂ ਰੱਖੀ ਬੈਠੇ ਹਨ। ਹਾਲੇ ਤਕ ਇੱਕ ਵੀ ਬੋਲੀ ਨਹੀਂ ਲੱਗੀ।
ਕਿਸਾਨ ਦੱਸਦੇ ਹਨ ਕਿ ਲਿਫ਼ਟਿੰਗ ਦਾ ਠੇਕਾ ਵਿਰੋਧੀ ਪਾਰਟੀ ਦੇ ਬੰਦੇ ਕੋਲ ਹੈ ਤੇ ਹੁਣ ਉਸ ਨੂੰ ਲਿਫ਼ਟਿੰਗ ਲਈ ਕੋਈ ਆਪਣੇ ਵਾਹਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੰਜਿਸ਼ ਦਾ ਖਾਮਿਆਜ਼ਾ ਸਾਨੂੰ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਤਾਜ਼ਾ ਤਸਵੀਰਾਂ ਫ਼ਰੀਦਕੋਟ ਦੀ ਅਨਾਜ ਮੰਡੀਆਂ ਦੀਆਂ ਹਨ, ਜਿੱਥੇ ਕਿਸਾਨ ਦੀ ਜਿਣਸ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ।
ਫ਼ਰੀਦਕੋਟ ਮੰਡੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਣਕ ਦੀ ਖ਼ਰੀਦ ਜਾਰੀ ਹੈ। ਅੰਕੜੇ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਡੇਢ ਲੱਖ ਬੋਰੀ ਕਣਕ ਖਰੀਦ ਲਈ ਹੈ ਪਰ ਸਿਰਫ਼ 5 ਫ਼ੀਸਦੀ ਮਾਲ ਦੀ ਚੁਕਾਈ ਹੋਈ ਹੈ, ਜਦਕਿ ਬਾਕੀ ਜਿਣਸ ਮੰਡੀ ਵਿੱਚ ਹੀ ਪਈ ਹੈ।
ਉੱਪਰੋਂ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ।
ਚੰਡੀਗੜ੍ਹ: ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ। ਚੁਕਾਈ ਨਾ ਹੋਣ ਤੇ ਕਣਕ ਦੀ ਹੋਰ ਆਮਦ ਕਾਰਨ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸੁੱਟਣ ਲਈ ਥਾਂ ਨਹੀਂ ਮਿਲ ਰਹੀ।