ਬਾਦਲਾਂ ਦੇ 'ਵਿਕਾਸ' ਦੀ ਇਹ ਹੈ ਅਸਲ ਤਸਵੀਰ !
ਉੱਧਰ ਆੜ੍ਹਤੀ ਵੀ ਮੰਡੀ ਦੀ ਹਾਲਤ ਤੋਂ ਪ੍ਰੇਸ਼ਾਨ ਹਨ। ਕਮਿਸ਼ਨ ਏਜੰਟ ਗਮਦੂਰ ਸਿੰਘ ਔਲਖ ਨੇ ਕਿਹਾ ਕਿ ਜ਼ਿਮੀਂਦਾਰ ਦੀ ਫ਼ਸਲ ਤਾਂ ਤਰਪਾਲ ਨਾਲ ਢੱਕ ਜਾਂਦੀ ਹੈ ਪਰ ਜ਼ਿਆਦਾਤਰ ਨੁਕਸਾਨ ਬੋਰੀਆਂ ਵਿੱਚ ਵਜ਼ਨ ਕੀਤੀ ਫ਼ਸਲ ਦਾ ਹੁੰਦਾ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਵੱਲੋਂ ਵੀ ਸ਼ੈੱਡ ਤੇ ਫ਼ਰਸ਼ ਦਾ ਇੰਤਜ਼ਾਮ ਨਹੀਂ ਕੀਤੇ ਗਏ। ਜਦੋਂਕਿ ਹਰ ਕੋਈ ਆੜ੍ਹਤੀਏ ਤੋਂ ਵੀ ਜਵਾਬ ਮੰਗਦਾ ਹੈ।
ਕਿਸਾਨ ਹਰਪਾਲ ਸਿੰਘ ਤੇ ਬੰਤ ਸਿੰਘ ਦਾ ਕਹਿਣਾ ਹੈ ਕਿ ਬਠਿੰਡਾ ਦੀ ਪੂਰੀ ਮੰਡੀ ਵਿੱਚ ਛੱਤ ਹੀ ਨਹੀਂ। ਇਸ ਕਾਰਨ ਕਿਸਾਨ ਆਪਣੀ ਫ਼ਸਲ ਖੁੱਲ੍ਹੇ ਆਸਮਾਨ ਹੇਠਾਂ ਵੇਚਣ ਲਈ ਮਜਬੂਰ ਹਨ। ਇੰਨਾ ਹੀ ਨਹੀਂ ਮੰਡੀ ਵਿੱਚ ਕਿਤੇ-ਕਿਤੇ ਇੱਟਾਂ ਦਾ ਫ਼ਰਸ਼ ਲੱਗਾ ਹੈ ਤੇ ਬਾਕੀ ਹਿੱਸੇ ਵਿੱਚ ਕੱਚੀ ਜਗ੍ਹਾ ਨਜ਼ਰ ਆਉਂਦੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਬਾਰਸ਼ ਦੇ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਠਿੰਡਾ: ਮਾਲਵਾ ਖੇਤਰ ਵਿੱਚ ਇੱਕਦਮ ਹੋਈ ਬਾਰਸ਼ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਠਿੰਡਾ ਦੀ ਮੰਡੀ ਪਾਣੀ ਨਾਲ ਭਰਨ ਨਾਲ ਬੋਰੀਆਂ ਭਿੱਜ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਪਿਛਲੇ 10 ਸਾਲ ਸੱਤਾ 'ਤੇ ਕਾਬਜ਼ ਰਹੇ ਬਾਦਲਾਂ ਦਾ ਗੜ੍ਹ ਹੈ। ਬਾਦਲ ਵਿਕਾਸ ਦੇ ਦਾਅਵਾ ਕਰਦੇ ਰਹੇ ਹਨ ਪਰ ਇਹ ਤਸਵੀਰ ਉਨ੍ਹਾਂ ਦੇ ਦਾਅਵਿਆਂ ਦੀ ਤਸਵੀਰ ਸਾਹਮਣੇ ਲਿਆਉਂਦੀ ਹੈ।