✕
  • ਹੋਮ

ਟਮਾਟਰ 300 ਰੁਪਏ ਕਿੱਲੋ ! 

ਏਬੀਪੀ ਸਾਂਝਾ   |  04 Oct 2017 01:00 PM (IST)
1

2

ਨਵੀਂ ਦਿੱਲੀ: ਗੁਆਂਢੀ ਮੁਲਕ ਪਾਕਿਸਤਾਨ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਟਮਾਟਰ 300 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਨਾਲ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।

3

ਇੱਕ ਸਬਜ਼ੀ ਦੇ ਕਾਰੋਬਾਰੀ ਮੀਆਂ ਵੱਕਾਰ ਨੇ ਕਿਹਾ ਕਿ ਸਵਾਤ ਵਿੱਚ ਵੱਡੇ ਪੈਮਾਨੇ ਉੱਤੇ ਟਮਾਟਰ ਦੀ ਮੰਗ ਨੂੰ ਪੂਰਾ ਕਰਦਾ ਹੈ ਪਰ ਇਸ ਸਾਲ ਟਮਾਟਰ ਦਾ ਸੀਜ਼ਨ ਲੇਟ ਹੋ ਗਿਆ ਹੈ। 

4

ਮਲਿਕ ਨੇ ਕਿਹਾ ਕਿ ਦੇਸ਼ ਨੂੰ 40 ਟਨ ਦੇ 50 ਟਰੱਕਾਂ ਦੀ ਜ਼ਰੂਰਤ ਹੈ ਪਰ ਸੋਮਵਾਰ ਨੂੰ ਅਫ਼ਗ਼ਾਨਿਸਤਾਨ ਤੋਂ ਸਿਰਫ਼ 10 ਟਰੱਕ ਪਹੁੰਚ ਰਹੇ ਹਨ। ਇਹੀ ਕਾਰਨ ਹੈ ਕਿ 12 ਕਿੱਲੋ ਟਮਾਟਰ ਦੀ ਇੱਕ ਪੇਟੀ ਦੀ ਕੀਮਤ 1300 ਰੁਪਏ ਤੋਂ 1600 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ।

5

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਰ ਸਾਲ ਅਗਸਤ ਤੋਂ ਅਕਤੂਬਰ ਤੱਕ ਟਮਾਟਰ ਦੀ ਜ਼ਰੂਰਤ ਅਫ਼ਗ਼ਾਨਿਸਤਾਨ ਤੋਂ ਪੂਰੀ ਹੋ ਜਾਂਦੀ ਸੀ ਪਰ ਇਸ ਸਾਲ ਸੀਮਾ ਉੱਤੇ ਤਣਾਅਪੂਰਨ ਮਾਹੌਲ ਕਾਰਨ ਕਈ ਵਾਰ ਸਰਹੱਦ ਬੰਦ ਹੋਣ ਕਾਰਨ ਪੂਰਤੀ ਪ੍ਰਭਾਵਿਤ ਹੋਈ ਹੈ। 

6

ਸੋਮਵਾਰ ਨੂੰ ਪਾਕਿਸਤਾਨ ਵਿੱਚ ਟਮਾਟਰ ਦੀ ਕੀਮਤ 210 ਤੋਂ 300 ਰੁਪਏ ਕਿੱਲੋ ਤੱਕ ਸੀ। ਪਾਕਿਸਤਾਨ ਦੇ ਖਾਣੇ ਵਿੱਚ ਟਮਾਟਰ ਦਾ ਚੰਗਾ ਇਸਤੇਮਾਲ ਹੁੰਦਾ ਹੈ। ਇਸ ਲਈ ਘਰੇਲੂ ਬਜਟ ਵੀ ਵਿਗੜ ਗਿਆ ਹੈ।

7

ਪਾਕਿਸਤਾਨ ਦੇ ਫੂਡ ਤੇ ਵੈਜੀਟੇਬਲ ਬਾਜ਼ਾਰ ਦੇ ਪ੍ਰਧਾਨ ਮਲਿਕ ਸੋਨੀ ਨੇ ਦੱਸਿਆ ਕਿ ਟਮਾਟਰ ਪਾਕਿਸਤਾਨ ਵਿੱਚ ਸਭ ਤੋਂ ਵੱਧ ਇਸਤੇਮਾਲ ਕਰਨ ਵਾਲੀਆਂ ਸਬਜ਼ੀਆਂ ਵਿੱਚੋਂ ਇੱਕ ਹੈ। ਮੁਲਕ ਵਿੱਚ ਪ੍ਰਤੀ ਦਿਨ 2 ਹਜ਼ਾਰ ਟਨ ਟਮਾਟਰ ਦੀ ਖਪਤ ਹੁੰਦੀ ਹੈ। ਸੋਨੀ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਿੰਧ ਸੂਬੇ ਦੇ ਜ਼ਿਲ੍ਹਾ ਠੱਟਾ ਤੇ ਖ਼ੈਬਰ ਪਖਤੂਨਖਵਾ ਦੇ ਦਰਗਈ ਵਿੱਚ ਟਮਾਟਰ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਸੀ।

  • ਹੋਮ
  • ਖੇਤੀਬਾੜੀ
  • ਟਮਾਟਰ 300 ਰੁਪਏ ਕਿੱਲੋ ! 
About us | Advertisement| Privacy policy
© Copyright@2025.ABP Network Private Limited. All rights reserved.