10 ਆਮ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਬਣਾਇਆ ਰਾਤੋ-ਰਾਤ 'ਸਟਾਰ'
ਜਸਟਿਨ ਬੀਬਰ ਦੇ ਸੁਰੱਖਿਆ ਗਾਰਡ, ਬੌਇ ਰੌਇਲਜ਼: ਇੱਕ ਡਚ ਸੁਰੱਖਿਆ ਗਾਰਡ ਜੋ ਮਸ਼ਹੂਰ ਪੌਪ ਸਿੰਗਰ ਜਸਟਿਨ ਬੀਬਰ ਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦਾ ਹੈ। ਇੱਕ ਲੜਕੀ ਨੇ ਉਸ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤੀ। ਥੋੜ੍ਹੇ ਹੀ ਸਮੇਂ ਵਿੱਚ ਵਾਇਰਲ ਹੋਈ ਰੌਇਲਜ਼ ਦੀ ਤਸਵੀਰ 'ਤੇ ਵਿਆਹ ਦੇ ਪ੍ਰਪੋਜ਼ ਵੀ ਆਉਣ ਲੱਗੇ।
ਲੀ ਮੀਨਵੇਈ: ਸਿੰਗਾਪੁਰ ਦੇ ਚਾਂਗੀ ਏਅਰਪੋਰਟ 'ਤੇ ਲੀ ਮੀਨਵੇਈ ਸੁਰੱਖਿਆ ਅਧਿਕਾਰੀ ਹਨ। ਕਿਸੇ ਨੇ ਉਨ੍ਹਾਂ ਦੀ ਤਸਵੀਰ ਖਿੱਚੀ ਤੇ ਇੰਟਰਨੈੱਟ 'ਤੇ ਪਾ ਦਿੱਤੀ, ਜੋ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਕੁੜੀਆਂ ਇਸ ਅਧਿਕਾਰੀ ਦੀਆਂ ਦੀਵਾਨੀਆਂ ਹਨ।
ਸਲੋਸ਼ਨ ਵਾਲਾ ਕਮਲਸ: ਇਨ੍ਹਾਂ ਰਾਤੋ ਰਾਤ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾ ਦਿੱਤੀ ਸੀ। ਇਸ ਮੁੰਡੇ ਦਾ ਵੀਡੀਓ ਉਦੋਂ ਵਾਇਰਲ ਹੋਇਆ ਜਦੋਂ ਉਹ ਸਲੋਸ਼ਨ ਰਾਹੀਂ ਨਸ਼ਾ ਕਰ ਰਿਹਾ ਸੀ। ਉਸ ਦਾ ਵੀਡੀਓ ਬਹੁਤ ਵਾਇਰਲ ਹੋਇਆ ਸੀ ਤੇ ਅਣਗਿਣਤ ਲੋਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ ਸੀ।
ਡਾ. ਮਾਈਕ: ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੇ ਸਭ ਤੋਂ ਆਕਰਸ਼ਕ ਡਾਕਟਰ ਹਨ ਤੇ ਇਸੇ ਕਰਕੇ ਇਨ੍ਹਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ਵਿੱਚ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਨਾਲ 2.6 ਮਿਲੀਅਨ ਲੋਕ ਜੁੜੇ ਹੋਏ ਹਨ। ਆਪਣੀ ਸ਼ਖ਼ਸੀਅਤ ਦਾ ਪ੍ਰਭਾਵ ਹਰੇਕ 'ਤੇ ਛੱਡਣ ਵਾਲੇ ਡਾ. ਮਾਈਕ ਤੋਂ ਇਲਾਜ ਕਰਵਾਉਣ ਲਈ ਕੁੜੀਆਂ ਬੇਤਾਬ ਰਹਿੰਦੀਆਂ ਹਨ।
ਪ੍ਰਿਆ ਪ੍ਰਕਾਸ਼ ਵਰੀਅਰ: ਹਾਲ ਹੀ ਵਿੱਚ ਪ੍ਰਿਆ ਪ੍ਰਕਾਸ਼ ਇੰਟਰਨੈੱਟ ਸੈਂਸੇਸ਼ਨ ਬਣ ਗਈ। ਉਹ ਆਪਣੀਆਂ ਪਲਕਾਂ ਝਪਕਾਉਣ ਨਾਲ ਇੰਟਰਨੈੱਟ 'ਤੇ ਤੂਫਾਨ ਲੈ ਆਈ। ਉਸ ਦੀਆਂ ਅਦਾਵਾਂ ਨੇ ਜਿੱਥੇ ਕਈਆਂ ਦੇ ਦਿਲ ਜਿੱਤ ਲਏ ਉੱਥੇ ਲੋਕਾਂ ਵੱਲੋਂ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਮਿਲਾ ਕੇ ਬਣਾਏ ਪ੍ਰਤੀਕਿਰਿਆਵਾਂ ਬੇਹੱਦ ਰੌਚਕ ਹਨ।
ਚਾਈਨਾ ਮਿਰਚੀਵਾਲੀ: ਇਹ ਚੀਨ ਦੀ ਰਹਿਣ ਵਾਲੀ ਆਪਣੇ ਰੂਪ ਨਾਲ ਕਈਆਂ ਦੇ ਦਿਲਾਂ 'ਤੇ ਰਾਜ ਕਰ ਚੁੱਕੀ ਹੈ। ਉਹ ਇੱਕਦਮ ਮਿਰਚ ਵਾਂਗ ਤਿੱਖੀ ਹੈ।
ਨੇਪਾਲੀ ਸਬਜ਼ੀਵਾਲੀ: ਇਸ ਸਬਜ਼ੀਵਾਲੀ ਨੇ ਦੇਖਦੇ ਹੀ ਦੇਖਦੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ ਸੀ। ਕਈਆਂ ਨੂੰ ਤਾਂ ਕੁਸੁਮ ਸ਼੍ਰੇਸ਼ਠਤਾ ਨੇ ਅਜਿਹਾ ਮੋਹਿਆ ਕਿ ਉਸ ਨੂੰ ਸਬਜ਼ੀਵਾਲੀ ਮੰਨਣ ਨੂੰ ਤਿਆਰ ਹੀ ਨਹੀਂ ਸੀ।
ਸਾਇਮਾ ਹੁਸੈਨ ਮੀਰ: ਇਹ ਅਜਿਹੀ ਕੁੜੀ ਬਣੀ ਜੋ ਸਿਰਫ ਸ਼ਾਹਰੁਖ ਖ਼ਾਨ ਕਰਕੇ ਮਸ਼ਹੂਰ ਹੋ ਗਈ। ਇਹ ਉਦੋਂ ਦੀ ਤਸਵੀਰ ਹੈ ਜਦੋਂ ਕਿੰਗ ਖ਼ਾਨ ਸਿੰਬੋਸਿਸ ਇੰਸਟੀਚਿਊਟ ਆਫ ਡਿਜ਼ਾਈਨ ਵਿੱਚ ਇੱਕ ਗਰੁੱਪ ਸੈਲਫੀ ਲੈ ਰਹੇ ਸੀ। ਇਸ ਦੌਰਾਨ ਸਾਈਮਾ ਵੀ ਉਸੇ ਤਸਵੀਰ ਵਿੱਚ ਸੀ ਜਿਨ੍ਹਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਾਈਮਾ ਜੰਮੂ ਦੇ ਸ਼੍ਰੀਨਗਰ ਦੀ ਰਹਿਣ ਵਾਲੀ ਹੈ।
ਪਾਕਿਸਤਾਨੀ ਚਾਹ ਵਾਲਾ: ਅੱਤਵਾਦੀਆਂ ਦੀ ਸ਼ਰਣਗਾਹ ਬਣ ਚੁੱਕੇ ਪਾਕਿਸਤਾਨ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਉੱਥੋਂ ਦਾ ਇੱਕ ਚਾਹਵਾਲਾ ਰਾਤੋ-ਰਾਤ ਇੰਟਰਨੈੱਟ 'ਤੇ ਵਾਇਰਲ ਹੁੰਦਾ ਗਿਆ। ਉਸ ਦੀ ਖ਼ੂਬਸੂਰਤੀ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਪਸੰਦ ਕੀਤਾ ਗਿਆ। ਪ੍ਰਸਿੱਧ ਹੋਣ ਤੋਂ ਬਾਅਦ ਚਾਹ ਵੇਚਣ ਵਾਲੇ ਅਰਸ਼ਦ ਖ਼ਾਨ ਨੂੰ ਕਈ ਮਾਡਲਿੰਗ ਸ਼ੋਅ ਵਿੱਚ ਜਾਣ ਦਾ ਮੌਕਾ ਵੀ ਮਿਲਿਆ।
ਢਿੰਚਕ ਪੂਜਾ: ਇਸ ਸੂਚੀ ਵਿੱਚ ਪਹਿਲੇ ਨੰਬਰ 'ਤੇ ਭਾਰਤ ਦੀ ਢਿੰਚਕ ਪੂਜਾ ਹੈ ਜੋ ਆਪਣੇ 'ਦਿਲੋਂ ਕਾ ਸ਼ੂਟਰ ਹੈ ਮੇਰਾ ਸਕੂਟਰ' ਗੀਤ ਲਈ ਮਸ਼ਹੂਰ ਹੈ। ਪੂਜਾ ਦੇ ਗੀਤ ਕਦੇ ਵੀ ਨਜ਼ਰਅੰਦਾਜ਼ ਨਹੀਂ ਹੁੰਦੇ। ਆਪਣੇ ਵੱਖਰੇ ਗੀਤਾਂ ਕਰਕੇ ਹੀ ਪੂਜਾ ਨੂੰ ਬਿਗ ਬੌਸ 11 ਵਿੱਚ ਜਾਣ ਦਾ ਮੌਕਾ ਮਿਲਿਆ ਸੀ।