ਨਵੀਂ ਦਿੱਲੀ: ਦੁਨੀਆ ਤੇਜ਼ੀ ਨਾਲ ਡਿਜੀਟਲਾਈਜ਼ ਹੋ ਰਹੀ ਹੈ। ਇਸ ਕੜੀ 'ਚ ਨਿਵੇਸ਼ਕਾਂ ਦਾ ਰੁਝਾਨ ਅਜਿਹੀ ਚੀਜ਼ਾਂ 'ਤੇ ਖ਼ਰਚ ਕਰਨ ਨੂੰ ਲੈ ਕੇ ਵਧਿਆ ਹੈ ਜੋ ਸਿਰਫ ਆਨਲਾਈਨ ਹੀ ਉਪਲੱਬਧ ਹੋਵੇ ਤੇ ਵਿਲਖਣ ਹੋਵੇ। ਇੱਕ 10 ਸੈਕਿੰਡ ਦੀ ਵੀਡੀਓ ਕਲਿੱਪ 66 ਲੱਖ ਡਾਲਰ ਯਾਨੀ ਕਰੀਬ 48.44 ਕਰੋੜ ਰੁਪਏ 'ਚ ਵਿੱਕੀ।



ਦੱਸ ਦਈਏ ਕਿ ਕੰਪਿਊਟਰ ਨਾਲ ਤਿਆਰ ਇਸ ਵੀਡੀਓ ਵਿੱਚ ਡੋਨਾਲਡ ਟਰੰਪ ਨੂੰ ਜ਼ਮੀਨ ‘ਤੇ ਡਿੱਗਦੇ ਦਿਖਾਇਆ ਗਿਆ ਹੈ ਤੇ ਉਸ ਦੇ ਸਰੀਰ ‘ਤੇ ਕਈ ਨਾਅਰੇ ਲੱਗੇ ਹੋਏ ਹਨ।


ਵੀਡੀਓ ਨੂੰ ਇੱਕ ਡਿਜੀਟਲ ਕਲਾਕਾਰ ਬੀਪਲ ਨੇ ਤਿਆਰ ਕੀਤਾ ਗਿਆ ਹੈ ਜਿਸ ਦਾ ਅਸਲ ਨਾਂ ਮਾਈਕ ਵਿੰਕਲਮੈਨ ਹੈ। ਵੀਡੀਓ ਨੂੰ ਬਲਾਕਚੈਨ ਵੱਲੋਂ ਪ੍ਰਮਾਣਿਤ ਕੀਤਾ ਗਿਆ ਸੀ ਜੋ ਇੱਕ ਕਿਸਮ ਦਾ ਡਿਜੀਟਲ ਦਸਤਖ਼ਤ ਹੈ ਤੇ ਪ੍ਰਮਾਣਿਤ ਕਰਦਾ ਹੈ ਕਿ ਕੌਣ ਇਸ ਦਾ ਮਾਲਕ ਹੈ ਤੇ ਕਿਸੇ ਦੀ ਨਕਲ ਨਹੀਂ।


ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਦੂਜਾ ਟੀਕਾ ਲੱਗਦੇ ਹੀ ਬੰਦੇ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904