ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਹੁਣ ਤੱਕ ਸਭ ਤੋਂ ਵਧ ਅਸਰ ਅਮਰੀਕਾ ਤੇ ਵੇਖਿਆ ਗਿਆ ਹੈ ਪਰ ਇਸ ਸਭ ਦੇ ਵਿੱਚ ਇੱਕ 103 ਸਾਲਾ ਬਜ਼ੁਰਗ ਮਹਿਲਾ ਨੇ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਮਹਿਲਾ ਕੋਰੋਨਾਵਾਇਰਸ ਨੂੰ ਹਰਾ ਸਹਿਤਯਾਬ ਹੋ ਗਈ ਹੈ। ਅਮਰੀਕਾ ਦੇ ਮੈਸੇਚਿਉਸੇਟਸ 'ਚ ਰਹਿਣ ਵਾਲੀ ਮਹਿਲਾ ਨੇ ਕੋਰੋਨਾਵਾਇਰਸ ਤੇ ਆਪਣੀ ਜਿੱਤ ਦਾ ਜਸ਼ਨ ਬੀਅਰ ਪੀ ਕੇ ਮਨਾਇਆ।



103 ਸਾਲਾ ਬਜ਼ੁਰਗ ਜੈਨੀ ਦੀ ਪੋਤੀ ਸ਼ੈਲੀ ਗਨ ਮੁਤਾਬਕ ਉਸਦੀ ਦਾਦੀ ਨੂੰ ਬੁਖਾਰ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਕੋਰੋਵਾਇਰਸ ਟੈਸਟ ਕੀਤਾ ਗਿਆ ਤੇ ਉਸ ਦੀ ਰਿਪੋਰਟ ਪੌਜ਼ੇਟਿਵ ਪਾਈ ਗਈ।ਸ਼ੈਲੀ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਆਪਣੀ ਹਿੰਮਤ ਤੇ ਇੱਛਾਸ਼ਕਤੀ ਨਾਲ ਕੋਵਿਡ-19 ਨੂੰ  ਮਾਤ ਦਿੱਤੀ ਹੈ। ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਬੀਅਰ ਪਿਲਾ ਕਿ ਜਸ਼ਨ ਮਨਾਇਆ।



ਜਿਸ ਤੋਂ ਬਾਅਦ ਬਜ਼ੁਰਗ ਦਾਦੀ ਦਾ ਬੀਅਰ ਪੀਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਦੁਨਿਆ ਭਰ 'ਚ ਮਹਿਲਾ ਦਾ ਇਹ ਵੀਡੀਓ ਸ਼ੇਅਰ ਕੀਤੀ ਜਾ ਰਿਹਾ ਹੈ।








ਇਹ ਵੀ ਪੜ੍ਹੋ: 
ਪੰਜਾਬ 'ਚ ਅੱਜ ਫਿਰ ਹੋਇਆ ਜਲਥਲ, ਅਗਲੇ ਤਿੰਨ ਦਿਨ ਵਰ੍ਹਦਾ ਰਹੇਗਾ ਮੀਂਹ

ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ