ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਤੋਂ ਇਲਾਵਾ ਮੌਜੂਦਾ ਸਮੇਂ ਦੇਸ਼ 'ਚ ਟਿੱਡੀ ਦਲ ਦੇ ਹਮਲੇ ਦਾ ਵੀ ਖਦਸ਼ਾ ਹੈ। ਇਸ ਦੇ ਮੱਦੇਨਜ਼ਰ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ 'ਚ ਟਿੱਡੀ ਦਲ ਦੇ ਪ੍ਰਕੋਪ ਦਾ ਕਈ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ 'ਚ ਆਰਐਸਐਸ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਦੇ ਅਸ਼ਵਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਪਾਕਿਸਤਾਨ ਵਾਂਗ ਟਿੱਡੀਆਂ ਨੂੰ ਚਿਕਨ ਫੀਡ 'ਚ ਬਦਲ ਕੇ ਭਾਰਤ ਨੂੰ ਵੀ ਟਿੱਡੀਆਂ ਦਾ ਖਾਤਮਾ ਕਰਨਾ ਚਾਹੀਦਾ ਹੈ।
ਉਨ੍ਹਾਂ ਇਕ ਆਰਟੀਕਲ ਸ਼ੇਅਰ ਕਰਦਿਆਂ ਟਵਿੱਟਰ ਤੇ ਲਿਖਿਆ ਕਿ ਪਾਕਿਸਤਾਨ ਨੇ ਟਿੱਡੀਆਂ ਦੇ ਖਤਰੇ ਨੂੰ ਚਿਕਨ ਫੀਡ 'ਚ ਬਦਲ ਦਿੱਤਾ ਸੀ। ਸਾਨੂੰ ਵੀ ਇਹ ਤਰੀਕਾ ਅਪਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਤੋਂ ਵੀ ਕੋਈ ਚੰਗਾ ਵਿਚਾਰ ਆਉਂਦਾ ਹੈ ਤਾਂ ਸਾਨੂੰ ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਟਿੱਡੀਆਂ ਨੂੰ ਰਾਤ ਸਮੇਂ ਫੜ੍ਹਿਆ ਜਾ ਸਕਦਾ ਹੈ ਤੇ ਫਿਰ ਉਨ੍ਹਾਂ ਨੂੰ ਪ੍ਰੋਟੀਨ 'ਚ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਟਰੰਪ ਨੇ ਮੋਦੀ ਬਾਰੇ ਬੋਲਿਆ ਇਹ ਝੂਠ, ਆਖਰ ਕਿਉਂ? ਭਾਰਤ ਸਰਕਾਰ ਨੇ ਖੁਦ ਕੀਤਾ ਵੱਡਾ ਖੁਲਾਸਾ
ਪਾਕਿਸਤਾਨ ਦੇ ਓਕਾਰਾ ਜ਼ਿਲ੍ਹੇ 'ਚ ਕੀਟਨਾਸ਼ਕ ਦੀ ਵਰਤੋਂ ਬਿਨਾਂ ਫਸਲ ਨੂੰ ਤਬਾਹ ਕਰਨ ਵਾਲੀਆਂ ਟਿੱਡੀਆਂ ਦੇ ਖਾਤਮੇ ਲਈ ਇੱਕ ਤਰੀਕਾ ਕੱਢਿਆ ਗਿਆ ਹੈ। ਇੱਥੇ ਕਿਸਾਨ ਟਿੱਡਿਆਂ ਨੂੰ ਜਾਲ 'ਚ ਫਸਾ ਕੇ ਫੜ੍ਹ ਲੈਂਦੇ ਹਨ ਤੇ ਫਿਰ ਪਸ਼ੂਆਂ ਦੀ ਖੁਰਾਕ 'ਚ ਮਿਲਾ ਕੇ ਵੇਚ ਕੇ ਪੈਸਾ ਕਮਾਉਂਦੇ ਹਨ। ਪਸ਼ੂ ਖੁਰਾਕ ਮਿੱਲਾਂ 'ਚ ਇਨ੍ਹਾਂ ਟਿੱਡਿਆਂ ਨੂੰ ਉੱਚ-ਪ੍ਰੋਟੀਨ ਚਿਕਨ ਫੀਡ 'ਚ ਬਦਲ ਦਿੱਤਾ ਜਾਂਦਾ ਹੈ ਜਿਸ ਨੂੰ ਜਾਨਵਰ ਖਾ ਲੈਂਦੇ ਹਨ।
ਇਹ ਵੀ ਪੜ੍ਹੋ: ਦੇਸ਼ 'ਚ ਲੌਕਡਾਊਨ-5 ਦੀ ਹੋਈ ਤਿਆਰੀ, ਇਨ੍ਹਾਂ ਥਾਵਾਂ 'ਤੇ ਰਹੇਗੀ ਸਖ਼ਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ